Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪ੍ਰਿਥਵੀ ਵਿਗਿਆਨਾਂ ਵਿੱਚ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ‘ਤੇ ਭਾਰਤ ਅਤੇ ਅਮਰੀਕਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਪ੍ਰਿਥਵੀ ਵਿਗਿਆਨਾਂ ਵਿੱਚ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ‘ਤੇ ਭਾਰਤ ਅਤੇ ਅਮਰੀਕਾ ਦਰਮਿਆਨ ਸਮਝੌਤਾ ਪੱਤਰ ਤੋਂ ਜਾਣੂ ਕਰਵਾਇਆ ਗਿਆ। ਇਸ ਸਮਝੌਤੇ ‘ਤੇ 01 ਨਵੰਬਰ, 2018 ਨੂੰ ਹਸਤਾਖਰ ਕੀਤੇ ਗਏ ਸਨ।

ਭਾਰਤ ਅਤੇ ਅਮਰੀਕਾ ਦਰਮਿਆਨ ਸਹਿਯੋਗ ਨਾਲ ਦੋਹਾਂ ਦੇਸ਼ਾਂ ਦੇ ਸੰਗਠਨਾਂ ਕੋਲ ਉਪਲੱਬਧ ਮੁਹਾਰਤ ਸਾਂਝੀ ਕਰਨ ਵਿੱਚ ਮਦਦ ਮਿਲੇਗੀ ਅਤੇ ਪ੍ਰਿਥਵੀ ਵਿਗਿਆਨ ਦੇ ਖੇਤਰ ਵਿੱਚ ਅਤਿਆਧੁਨਿਕ ਟੈਕਨੋਲੋਜੀ ਅਪਣਾਈ ਜਾ ਸਕੇਗੀ। ਸਹਿਯੋਗ ਦੇ ਵਿਸ਼ੇਸ਼ ਖੇਤਰਾਂ ਵਿੱਚ ਈਕੋ ਪ੍ਰਣਾਲੀਆਂ, ਜਲਵਾਯੂ ਅਸਥਿਰਤਾ ਅਤੇ ਭੂਮੀ ਉਪਯੋਗ ਪਰਿਵਰਤਨਾਂ, ਊਰਜਾ, ਖਣਿਜ ਸੰਪਦਾ, ਵਾਤਾਵਰਨ, ਕੁਦਰਤੀ ਆਫਤਾਂ, ਜੋਖ਼ਮ ਅਤੇ ਮੁਲਾਂਕਣ ਦ੍ਰਿੜਤਾ, ਜਲ ਸੰਸਾਧਨ, ਇਨਫਰਮੈਟਿਕਸ ਅਤੇ ਡੇਟਾ ਏਕੀਕਰਣ ਦੇ ਖੇਤਰ ਸ਼ਾਮਲ ਹਨ। ਇਸ ਸਹਿਮਤੀ ਪੱਤਰ ਦੇ ਤਹਿਤ ਤਕਨੀਕੀ ਸੂਚਨਾ ਦੇ ਆਦਾਨ-ਪ੍ਰਦਾਨ, ਯਾਤਾਰਾਵਾਂ,ਸਿਖਲਾਈ ਅਤੇ ਇਨ੍ਹਾਂ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਵਿੱਚ ਜਾਰੀ ਖੋਜ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸਹਿਯੋਗ ਕੀਤਾ ਜਾਵੇਗਾ।

***

ਏਕੇਟੀ/ਐੱਸਐੱਚ