Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਾਇਓਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮਨੂੰ ਪੰਜ ਸਾਲ ਅੱਗੇ ਹੋਰ ਵਧਾਉਣ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਬਾਇਓਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ( ਬੀਆਰਸੀਪੀ ) ਅਤੇ ਵੈੱਲਕਮ ਟਰੱਸਟ ( ਡਬਲਿਊਟੀ)/ ਡੀਬੀਟੀ ਇੰਡੀਆ ਲਾਇੰਸ ਨੂੰ ਇਸਦੀ ਸ਼ੁਰੂਆਤੀ10 ਸਾਲ ਦੀ ਮਿਆਦ (2008 – 09ਤੋਂ2018 – 19 ਤੱਕ) ਤੋਂ ਅੱਗੇ ਵਧਾਕੇ ਨਵੇਂ ਪੰਜ ਸਾਲ ਪੜਾਅ (2019 – 20ਤੋਂ 2023 – 24 ਤੱਕ) ਵਿੱਚ ਵੀ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਉੱਧਰ , ਬਾਇਓ ਟੈਕਨੋਲੋਜੀ ਵਿਭਾਗ ( ਡੀਬੀਟੀ ) ਨੇ ਆਪਣੀ ਪ੍ਰਤੀਬੱਧਤਾ ਡਬਲਿਊਟੀ ਦੀ ਤੁਲਨਾ ਵਿੱਚ ਦੁੱਗਣੀ ਵਧਾ ਦਿੱਤੀ ਹੈ ।

ਇਸ ਫ਼ੈਸਲੇਨਾਲ ਕੁਲ ਵਿੱਤੀ ਬੋਝ 1092 ਕਰੋੜ ਰੁਪਏ ਦਾ ਪਵੇਗਾ ਜਿਸ ਵਿੱਚ ਡੀਬੀਟੀ ਅਤੇ ਡਬਲਿਊਟੀ ਕ੍ਰਮਵਾਰ728 ਕਰੋੜਰੁਪਏ ਅਤੇ 364 ਕਰੋੜ ਰੁਪਏ ਦਾ ਯੋਗਦਾਨ ਕਰਨਗੇ ।

ਇਸ ਪ੍ਰੋਗਰਾਮ ਨੇ 1:1 ਸਾਂਝੇਦਾਰੀ ਵਿੱਚ ਆਪਣੇ 10 ਸਾਲ ਦੇ ਵਿੱਤ ਪੋਸ਼ਣਦੌਰਾਨ ਭਾਰਤ ਵਿੱਚ ਅਤਿਆਧੁਨਿਕ ਜੈਵ ਚਿਤਿਕਸਾ (ਬਾਇਓ ਮੈਡੀਕਲ) ਖੋਜ ਵਿੱਚ ਉੱਚਤਮ ਸੰਸਾਰਕ ਮਿਆਰਾਂ ਵਾਲੀ ਪ੍ਰਤਿਭਾਵਾਂ ਦੀ ਸਿਰਜਣਾ ਅਤੇ ਸਿੱਖਿਆ ਨਾਲ ਸਬੰਧਤ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਲਿਆ ਹੈ , ਜਿਸਦੇ ਫਲਸਰੂਪ ਸਮਾਜਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਵਿਗਿਆਨਕ ਉਪਲੱਬਧੀਆਂ ਅਤੇ ਐਪਲੀਕੇਸ਼ਨਾਂ ਸੰਭਵ ਹੋ ਸਕੀਆਂ ਹਨ ।

ਬੀਆਰਸੀਪੀ ਨਾਲ ਵਿਦੇਸ਼ ਵਿੱਚ ਕੰਮ ਕਰ ਰਹੇ ਬਿਹਤਰੀਨ ਭਾਰਤੀ ਵਿਗਿਆਨੀਆਂ ਲਈ ਸਵਦੇਸ਼ ਵਾਪਸ ਆਉਣਾ ਆਕਰਸ਼ਕ ਬਣਾ ਦਿੱਤਾ ਹੈ । ਇਸਦੇ ਨਾਲ ਹੀ ਬੀਆਰਸੀਪੀ ਦੀ ਬਦੌਲਤ ਭਾਰਤ ਵਿੱਚ ਕਈ ਸਥਾਨਾਂ ਉੱਤੇ ਅਜਿਹੇ ਕੇਂਦਰਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਜਿੱਥੇ ਵਿਸ਼ਵ ਪੱਧਰ ਤੇ ਜੈਵ ਚਿਕਿਤਸਾ ਖੋਜਾਂ ਕੀਤੀਆਂ ਜਾਂਦੀਆਂ ਹਨ ।

ਇਸ ਪ੍ਰੋਗਰਾਮ ਦੇ ਵਿਸਤਾਰ ਵਾਲੇ ਪੜਾਅ ਦੌਰਾਨ ਇਸ ਸਮਰੱਥਾ ਨੂੰ ਵਧਾਉਣ ਦਾ ਕ੍ਰਮ ਜਾਰੀ ਰੱਖਿਆ ਜਾਵੇਗਾ ਅਤੇ ਇਸਦੇ ਨਾਲ ਹੀ ਭਾਰਤ ਵਿੱਚ ਸਿਹਤ ਸਬੰਧੀ ਮਹੱਤਵਪੂਰਨ ਚੁਣੌਤੀਆਂ ਨਾਲ ਸਿੱਝਣਲਈ ਕਲੀਨੀਕਲਖੋਜ ਅਤੇ ਕਾਰਜ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ । ਭਾਰਤ ਸਰਕਾਰ ਦੀ ਵਧੀ ਹੋਈ ਹਿੱਸੇਦਾਰੀ ਨਾਲ ਇਸ ਪ੍ਰੋਗਰਾਮ ਨੂੰ ਜਾਰੀ ਰੱਖਿਆ ਜਾਣਾ ਅਤਿਅੰਤ ਮਹੱਤਵਪੂਰਨ ਹੈ ।

*****

ਏਕੇਟੀ