Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਸਮਾਜਕ ਅਤੇ ਕਿਰਤ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਪ੍ਰਵਾਨ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਸਮਾਜਕ ਅਤੇ ਕਿਰਤ ਖੇਤਰ ਵਿੱਚ ਸਹਿਯੋਗ ਦੇ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦਰਮਿਆਨ 3 ਅਗਸਤ, 2018 ਨੂੰ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਬੈਠਕ ਦੌਰਾਨ ਇੱਕ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਗਏ ਸਨ

 

ਡਿਟੇਲ :

ਸਹਿਮਤੀ ਪੱਤਰ ਰਾਹੀਂ ਭਾਰਤ ਸਮੇਤ ਸਾਰੀਆਂ ਧਿਰਾਂ ਨੇ ਕਿਰਤ ਕਾਨੂੰਨ ਬਣਾਉਣ ਤੇ ਲਾਗੂਕਰਨ ਅਤੇ ਅਸੁਰੱਖਿਅਤ ਕਿਰਤ ਵਰਗ ਦਾ ਖਾਸ ਧਿਆਨ ਰੱਖਦਿਆਂ ਸਭ ਵਰਕਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਰੋਜ਼ਗਾਰ ਅਤੇ ਕਿਰਤ ਬਜ਼ਾਰ ਨੀਤੀਆਂ, ਕਿੱਤਾਮੁਖੀ ਸਿੱਖਿਆ, ਕੌਸ਼ਲ ਵਿਕਾਸ ਤੇ ਸਿਖਲਾਈ ਅਤੇ ਸਮਾਜਕ ਸੁਰੱਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ ‘ਤੇ ਸਹਿਮਤੀ ਪ੍ਰਗਟਾਈ ਹੈ। ਮੈਂਬਰ ਦੇਸ਼ ਸਮਾਜਕ ਸੁਰੱਖਿਆ ਅਤੇ ਵਰਕਰਾਂ ਨਾਲ ਜੁੜੇ ਹੋਰ ਮੁੱਦਿਆਂ ‘ਤੇ ਸਹਿਯੋਗ ਲਈ ਬ੍ਰਿਕਸ ਦੇਸ਼ਾਂ ਦੇ ਕਿਰਤ ਖੋਜ਼ ਸੰਸਥਾਨਾਂ ਅਤੇ ਸਮਾਜਕ ਸੁਰੱਖਿਆ ਸਹਿਯੋਗ ਫ੍ਰੇਮਵਰਕ ਦੀ ਵਰਤੋਂ ਕਰ ਸਕਦੇ ਹਨ। ਇਹ ਸਹਿਮਤੀ ਪੱਤਰ ਅੰਤਰਰਾਸ਼ਟਰੀ ਸੰਧੀ ਨਹੀਂ ਹੈ, ਇਸ ਲਈ ਇਸ ਨਾਲ ਜੁੜੇ ਪੱਖਾਂ ‘ਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਮੰਨਣ ਦਾ ਬੰਧਨ ਨਹੀਂ ਹੈ।

ਪ੍ਰਮੁੱਖ ਪ੍ਰਭਾਵ :

ਨਵੀਂ ਉਦਯੋਗਿਕ ਕ੍ਰਾਂਤੀ ਵਿੱਚ ਇਹ ਸਹਿਮਤੀ ਪੱਤਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਦੇ ਸਮੁੱਚੇ ਵਿਕਾਸ ਅਤੇ ਸਾਂਝੀ ਸਮ੍ਰਿੱਧੀ ਦੇ ਸਮਾਨ ਟੀਚਿਆਂ ਦੀ ਪ੍ਰਾਪਤੀ ਲਈ ਸਹਿਯੋਗ, ਸਾਂਝੇਦਾਰੀ ਅਤੇ ਬਿਹਤਰ ਤਾਲਮੇਲ ਦੀ ਸਮਰੱਥ ਕਾਰਜ ਪ੍ਰਣਾਲੀ ਉਪਲੱਬਧ ਕਰਵਾਏਗਾ। ਇਹ ਮੈਂਬਰ ਦੇਸ਼ਾਂ ਨੂੰ ਕਿਰਤ ਤੇ ਰੋਜ਼ਗਾਰ ਅਤੇ ਸਮਾਜਕ ਸੁਰੱਖਿਆ ਤੇ ਸਮਾਜਕ ਸਰੋਕਾਰਾਂ ਨਾਲ ਸਬੰਧਤ ਪ੍ਰੋਗਰਾਮਾਂ ਦੇ ਲਾਗੂਕਰਨ ਅਤੇ ਇਨ੍ਹਾਂ ਨਾਲ ਸਬੰਧਿਤ ਜਾਣਕਾਰੀ ਸਾਂਝਾ ਕਰਨ ਵਿੱਚ ਮਦਦਗਾਰ ਵੀ ਹੋਵੇਗਾ। ਇਸ ਰਾਹੀਂ ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਅੰਤਰਰਾਸ਼ਟਰੀ ਸਿਖਲਾਈ ਕੇਂਦਰ, ਬ੍ਰਿਕਸ ਦੇਸ਼ਾਂ ਦੇ ਕਿਰਤ ਸੰਸਥਾਨਾਂ ਦੇ ਨੈੱਟਵਰਕ ਨਾਲ ਜੁੜ ਸਕਣਗੇ। ਇਨ੍ਹਾਂ ਵਿੱਚ ਭਾਰਤ ਦਾ ਵੀ.ਵੀ. ਗਿਰੀ ਰਾਸ਼ਟਰੀ ਕਿਰਤ ਸੰਸਥਾਨ ਵੀ ਸਾਮਲ ਹੈ। ਇਸ, ਨੈੱਟਵਰਕ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣਾ ਅਤੇ ਰੋਜ਼ਗਾਰ ਦੇ ਨਵੇਂ ਪ੍ਰਰੂਪਾਂ ਦਾ ਪਤਾ ਲਗਾਉਣ ਲਈ ਖੋਜ ਕਾਰਜਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਰਾਹੀਂ ਸਮਰੱਥਾ ਵਿਕਾਸ, ਸੂਚਨਾ ਦੇ ਅਦਾਨ-ਪ੍ਰਦਾਨ, ਵਰਚੂਅਲ ਨੈੱਟਵਰਕ ਅਤੇ ਸਿੱਖਣ ਦੀਆਂ ਨਵੀਂਆਂ ਤਕਨੀਕਾਂ ਦਾ ਪਤਾ ਲਗਾਉਣ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਬ੍ਰਿਕਸ ਦਾ ਸਮਾਜਕ ਸੁਰੱਖਿਆ ਸਹਿਯੋਗ ਫ੍ਰੇਮਵਰਕ, ਮੈਂਬਰ ਦੇਸ਼ਾਂ ਦਰਮਿਆਨ ਸਮਾਜਕ ਸੁਰੱਖਿਆ ਸਹਿਯੋਗ ਨੂੰ ਵਧਾਉਣ ਅਤੇ ਸਮਾਜਕ ਸੁਰੱਖਿਆ ਪ੍ਰਣਾਲੀਆਂ ਅਤੇ ਸਮਾਜਕ ਸੁਰੱਖਿਆ ਨਾਲ ਜੁੜੇ ਸਹਿਮਤੀ ਪੱਤਰਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਿਯੋਗ ਨੂੰ ਮਜ਼ਬੂਤੀ ਦੇਵੇਗਾ।

 

 

***

ਐੱਨਡਬਲਿਊ/ਏਕੇਟੀ/ਐੱਸਐੱਮ