Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸੈਕਿੰਡਮੈਂਟ ਪ੍ਰੋਗਰਾਮ ਲਈ ਸਹਿਮਤੀ ਪੱਤਰ ਉੱਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦਿੱਤੀ


ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸੈਕੰਡਮੈਂਟ ਪ੍ਰੋਗਰਾਮ ਲਈ ਆਰਥਿਕ ਮਾਮਲਿਆਂ ਦੇ ਵਿਭਾਗ (ਭਾਰਤੀ ਆਰਥਿਕ ਸਰਵਿਸ ਕਾਡਰ) ਅਤੇ ਖਜ਼ਾਨਚੀ ਆਸਟ੍ਰੇਲੀਆ ਸਰਕਾਰ ਦਰਮਿਆਨ ਸਹਿਮਤੀ ਪੱਤਰ ਉੱਤੇ ਦਸਤਖ਼ਤਾਂ ਨੂੰ ਪ੍ਰਵਾਨਗੀ ਦਿੱਤੀ ਜਿਸ ਦੀ ਮਿਆਦ 3 ਮਹੀਨੇ ਦੀ ਹੋਵੇਗੀ।

 

ਇਸ  ਪ੍ਰੋਗਰਾਮ ਅਧੀਨ ਆਸਟ੍ਰੇਲੀਅਨ ਖਜ਼ਾਨੇ ਦਾ ਇੱਕ ਅਧਿਕਾਰੀ ਆਰਥਿਕ ਮਾਮਲਿਆਂ ਦੇ ਵਿਭਾਗ, ਵਿੱਤ ਮੰਤਰਾਲਾ ਕੋਲ ਸੈਕੰਡਿਡ ਕੀਤਾ ਜਾਵੇਗਾ ਅਤੇ ਆਈਈਐੱਸ (ਡਿਪਟੀ ਸੈਕਟਰੀ  /ਡਾਇਰੈਕਟਰ ਪੱਧਰ) ਦਾ ਅਧਿਕਾਰੀ ਆਸਟ੍ਰੇਲੀਅਨ ਸਰਕਾਰ ਦੇ ਖਜ਼ਾਨੇ ਕੋਲ  ਆਈਈਐੱਸ ਕਾਡਰ ਲਈ ਨਾਮਜ਼ਦ ਕੀਤਾ ਜਾਵੇਗਾ। ਇਹ ਨਾਮਜ਼ਦਗੀਆਂ 3 ਮਹੀਨੇ ਲਈ ਹੋਣਗੀਆਂ ਅਤੇ 15.1.2018 ਜਾਂ ਇਸ ਤੋਂ ਬਾਅਦ ਤੋਂ ਲਾਗੂ ਹੋਣਗੀਆਂ। ਦੋਹਾਂ ਸਹਿਮਤੀ ਪੱਤਰਾਂ ਦੀ ਮਿਆਦ 3 ਮਹੀਨੇ ਬਾਅਦ ਖ਼ਤਮ ਹੋ ਜਾਵੇਗੀ ਅਤੇ ਉਸ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਆਉਣ ਵਾਲੇ ਸਾਲਾਂ ਵਿੱਚ ਆਪਸੀ ਸਲਾਹ ਮਸ਼ਵਰੇ ਨਾਲ ਵਧਾਇਆ ਜਾ ਸਕੇਗਾ।

 

ਪ੍ਰਮੁੱਖ ਪ੍ਰਭਾਵ

 

ਆਸਟ੍ਰੇਲੀਆ ਭਾਰਤ ਦਾ ਇੱਕ ਅਹਿਮ ਦੁਵੱਲਾ ਭਾਈਵਾਲ ਹੈ। ਇਸ ਪ੍ਰਸਤਾਵਿਤ ਪ੍ਰੋਗਰਾਮ ਨਾਲ ਦੋਹਾਂ ਦੇਸ਼ਾਂ ਦੀਆਂ ਚੱਲ ਰਹੀਆਂ ਆਰਥਿਕ ਨੀਤੀਆਂ ਬਾਰੇ ਡੂੰਘਾਈ ਨਾਲ ਸਮਝਣ ਵਿੱਚ ਮਦਦ ਮਿਲੇਗੀ ਅਤੇ ਭਵਿੱਖ ਦੇ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਇਆ ਜਾ ਸਕੇਗਾ। ਇਸ ਪ੍ਰੋਗਰਾਮ ਨਾਲ ਸੈਕੰਡਿਡ ਅਫ਼ਸਰਾਂ ਨੂੰ ਬਹੁਕੀਮਤੀ ਅਤੇ ਅਨੋਖੇ ਮੌਕੇ ਹਾਸਲ ਹੋਣਗੇ।

                                                                        ******

 

ਏਕੇਟੀ/ਵੀਬੀਏ/ਐੱਸਐੱਚ