Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ‘ਭਾਰਤ ਅਤੇ ਇਥੋਪੀਆ ਦਰਮਿਆਨ ਸੂਚਨਾ, ਸੰਚਾਰ ਅਤੇ ਮੀਡੀਆ ਦੇ ਖੇਤਰ ਵਿੱਚ ਸਹਿਯੋਗ’ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਭਾਰਤ ਅਤੇ ਇਥੋਪੀਆ ਦਰਮਿਆਨ ਸੂਚਨਾ, ਸੰਚਾਰ ਅਤੇ ਮੀਡੀਆ ਦੇ ਖੇਤਰ ਵਿੱਚ ਸਹਿਯੋਗ’ ਬਾਰੇ ਸਮਝੌਤੇ ਉੱਤੇ ਹਸਤਾਖ਼ਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਦਰਮਿਆਨ ਸੂਚਨਾ, ਸੰਚਾਰ ਅਤੇ ਮੀਡੀਆ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾ ਪ੍ਰਸਾਰ ਕਰਨ ਅਤੇ ਢੁਕਵੇਂ ਵਿਕਾਸ ਲਈ ਇਸ ਦੀ ਵਰਤੋਂ ਕਰਨਾ ਹੈ। ਇਸ ਨਾਲ ਆਦਾਨ-ਪ੍ਰਦਾਨ ਪ੍ਰੋਗਰਾਮਾਂ ਰਾਹੀਂ ਵਿਅਕਤੀ ਤੋਂ ਵਿਅਕਤੀ ਸੰਪਰਕ ਨੂੰ ਵੀ ਹੱਲਾਸ਼ੇਰੀ ਮਿਲੇਗੀ। ਇਸ ਨਾਲ ਸੂਚਨਾ, ਸੰਚਾਰ ਅਤੇ ਮੀਡੀਆ ਦੇ ਖੇਤਰ ਵਿੱਚ ਸਰਵਉੱਤਮ ਪ੍ਰਣਾਲੀਆਂ ਨੂੰ ਦੋਹਾਂ ਦੇਸ਼ਾਂ ਦਰਮਿਆਨ ਸਾਂਝਾ ਕਰਨ ਦਾ ਮੌਕਾ ਮਿਲੇਗਾ।

ਇਸ ਸਮਝੌਤੇ ਨਾਲ ਰੇਡੀਓ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਸੋਸ਼ਲ ਮੀਡੀਆ ਵਰਗੇ ਜਨ ਸੰਚਾਰ ਮਾਧਿਅਮਾਂ ਆਦਿ ਵਿੱਚ ਸਹਿਯੋਗ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਜਨਤਾ ਪ੍ਰਤੀ ਜਵਾਬਦੇਹੀ ਦੇ ਮੌਕੇ ਵੀ ਮੁਹੱਈਆ ਹੋਣਗੇ।

ਇਹ ਸਮਝੌਤਾ ਸੰਸਥਾਗਤ ਢਾਂਚੇ ਦੇ ਜ਼ਰੀਏੇ ਦੋਹਾਂ ਦੇਸ਼ਾਂ ਦਰਮਿਆਨ ਵਫਦਾਂ ਦੇ ਆਦਾਨ ਪ੍ਰਦਾਨ, ਉਨ੍ਹਾਂ ਨੂੰ ਇੱਕ ਦੂਜੇ ਦੀਆਂ ਸਰਵਉੱਤਮ ਪ੍ਰਣਾਲੀਆਂ ਤੋਂ ਸਿੱਖਣ, ਤਾਲਮੇਲ ਕਰਨ ਅਤੇ ਸੰਪੂਰਨਤਾ ਦੇ ਮੌਕੇ ਮੁਹੱਈਆ ਕਰਵਾਏਗਾ।

*****

AKT/VBA/SH