ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਰਾਨ ਦਰਮਿਆਨ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ ਪੱਤਰ ‘ਤੇ ਇਰਾਨ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ 17 ਫਰਵਰੀ, 2018 ਨੂੰ ਹਸਤਾਖ਼ਰ ਕੀਤੇ ਗਏ ਸਨ।
ਸਹਿਮਤੀ ਪੱਤਰ ਵਿੱਚ ਖੇਤੀਬਾੜੀ ਫਸਲਾਂ, ਖੇਤੀਬਾੜੀ ਵਿਸਤਾਰ, ਬਾਗਬਾਨੀ, ਮਸ਼ੀਨਰੀ, ਫਸਲ ਦੇ ਬਾਅਦ ਟੈਕਨੋਲੋਜੀ, ਪਾਦਪ ਕੁਆਰੰਟੀਨ ਉਪਾਅ(plant quarantine measures), ਕਰਜ਼ੇ ਤੇ ਸਹਿਕਾਰਤਾ ਦੇ ਖੇਤਰਾਂ ਵਿੱਚ ਸਹਿਯੋਗ ਦੀ ਵਿਵਸਥਾ ਹੈ। ਇਸ ਵਿੱਚ ਮਿੱਟੀ ਸੰਭਾਲ ਅਤੇ ਜਲ ਪ੍ਰਬੰਧਨ, ਸਗੰਠਿਤ ਪੋਸ਼ਕ ਪ੍ਰਬੰਧਨ, ਬੀਜ ਟੈਕਨੋਲੋਜੀ ਅਤੇ ਖੇਤੀਬਾੜੀ ਮਾਰਕੀਟਿੰਗ ਦੀ ਵੀ ਵਿਵਸਥਾ ਹੈ।
ਇਸ ਸਹਿਮਤੀ ਪੱਤਰ ਦੇ ਦਾਇਰੇ ਵਿੱਚ ਆਉਣ ਵਾਲੇ ਆਪਸੀ ਸਹਿਮਤੀ ਨਾਲ ਨਿਰਧਾਰਤ ਹੋਰ ਖੇਤਰਾਂ ਵਿੱਚ ਪਸ਼ੂਧਨ ਸੁਧਾਰ, ਡੇਅਰੀ ਵਿਕਾਸ, ਪਸ਼ੂ ਸਿਹਤ ਵੀ ਸ਼ਾਮਲ ਹਨ। ਇਹ ਸਹਿਯੋਗ ਮਾਹਿਰਾਂ, ਸਮੱਗਰੀ ਅਤੇ ਸੂਚਨਾ ਦੇ ਅਦਾਨ-ਪ੍ਰਦਾਨ, ਅਧਿਐਨ ਦੌਰਿਆਂ/ਟ੍ਰੇਨਿੰਗ ਪ੍ਰੋਗਰਾਮਾਂ ‘ਤੇ ਟ੍ਰੇਨੀਆਂ ਅਤੇ ਵਿਗਿਆਨੀਆਂ ਦੇ ਅਦਾਨ-ਪ੍ਰਦਾਨ, ਸਬੰਧਤ ਸੰਮੇਲਨਾਂ ਅਤੇ ਕਾਰਜਸ਼ਾਲਾਵਾਂ ਦੀ ਸੁਵਿਧਾ ਅਤੇ ਪਰਸਪਰ ਤੌਰ ‘ਤੇ ਸਹਿਮਤ ਹੋਰ ਢੰਗ-ਤਰੀਕਿਆਂ ਨਾਲ ਕੀਤਾ ਜਾਵੇਗਾ।
ਇਸ ਸਹਿਮਤੀ ਪੱਤਰ ਤਹਿਤ ਇਸ ਨੂੰ ਪੂਰਾ ਕਰਨ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ। ਇਸ ਗਰੁੱਪ ਦੀ ਬੈਠਕ ਹਰ ਦੋ ਸਾਲਾਂ ਵਿੱਚ ਇੱਕ ਵਾਰੀ, ਵਾਰੀ ਸਿਰ ਇਰਾਨ ਅਤੇ ਭਾਰਤ ਵਿੱਚ ਹੋਵੇਗੀ। ਇਹ ਸਹਿਮਤੀ ਪੱਤਰ ਸ਼ੁਰੂ ‘ਚ ਪੰਜ ਸਾਲਾਂ ਲਈ ਜਾਇਜ਼ ਹੋਵੇਗਾ ਅਤੇ ਉਸ ਦੇ ਬਾਅਦ ਅਗਲੇ ਪੰਜ ਸਾਲਾਂ ਲਈ ਆਪਣੇ-ਆਪ ਹੀ ਇਸ ਦਾ ਵਿਸਤਾਰ ਹੋ ਜਾਵੇਗਾ, ਜਦੋਂ ਤੱਕ ਕਿ ਇੱਕ ਧਿਰ, ਦੂਜੀ ਧਿਰ ਨੂੰ ਇਸ ਨੂੰ ਸਮਾਪਤ ਕਰਨ ਦੀ ਆਪਣੀ ਇੱਛਾ ਪ੍ਰਗਟ ਨਾ ਕਰ ਦੇਵੇ।
***
ਏਕੇਟੀ/ਵੀਬੀਏ/ਐੱਸਐੱਚ