Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਇਰਾਨ ਦਰਮਿਆਨ ਡਬਲ ਟੈਕਸੇਸ਼ਨ ਅਤੇ ਵਿੱਤੀ ਚੋਰੀ ਦੀ ਰੋਕਥਾਮ ਲਈ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਰਾਨ ਦਰਮਿਆਨ ਡਬਲ ਟੈਕਸੇਸ਼ਨ ਅਤੇ ਵਿੱਤੀ ਚੋਰੀ ਦੀ ਰੋਕਥਾਮ ਲਈ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਇਹ ਸਮਝੌਤਾ ਭਾਰਤ ਅਤੇ ਇਰਾਨ ਦਰਮਿਆਨ ਨਿਵੇਸ਼ , ਟੈਕਨੋਚਲੋਜੀ ਅਤੇ ਕਰਮਚਾਰੀਆਂ ਦੇ ਪਰਵਾਹ(flow) ਵਿੱਚ ਤੇਜ਼ੀ ਲਿਆਵੇਗਾ ਅਤੇ ਡਬਲ ਟੇਕਸੇਸ਼ਨ ਨੂੰ ਰੋਕੇਗਾ । ਇਹ ਸਮਝੌਤਾ ਨਵੀਨਤਮ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਦੋਹਾਂ ਧਿਰਾਂ ਦਰਮਿਆਨ ਸੂਚਨਾ ਦੇ ਅਦਾਨ- ਪ੍ਰਦਾਨ ਦੀ ਵਿਵਸਥਾ ਕਰੇਗਾ। ਇਸ ਤਰ੍ਹਾਂ ਇਹ ਸਮਝੌਤਾ ਟੈਕਸਵ ਮਾਮਲਿਆਂ ਵਿੱਚ ਪਾਰਦਰਸ਼ਤਾ ਵਿੱਚ ਸੁਧਾਰ ਲਿਆਵੇਗਾ ਅਤੇ ਟੈਕਸਾ ਚੋਰੀ ਨੂੰ ਰੋਕਣ ਵਿੱਚ ਮਦਦ ਕਰੇਗਾ ।

ਇਹ ਸਮਝੌਤਾ ਭਾਰਤ ਵੱਲੋਂ ਹੋਰ ਦੇਸ਼ਾਂ ਨਾਲ ਅਜਿਹੇ ਸਮਝੌਤਿਆਂ ਦੀ ਤਰਜ਼ ‘ਤੇ ਹੀ ਹੈ । ਪ੍ਰਸਤਾ ਵਿਤ ਸਮਝੌਤਾ ਜੀ-20 ਓਈਸੀਡੀ ਬੇਸ ਇਰੋਜਨ ਅਤੇ ਪ੍ਰਾਫਿਟ ਸ਼ਿਫਟਿੰਗ ( ਬੀਈਪੀਐੱਸ ) ਪ੍ਰੋਜੈਕਟ ਤਹਿਤ ਸੰਧੀ ਨਾਲ ਸਬੰਧਤ ਘੱਟੋ-ਘੱਟ ਮਿਆਰਾਂ ਨੂੰ ਵੀ ਪੂਰਾ ਕਰਦਾ ਹੈ, ਜਿਸ ਵਿੱਚ ਭਾਰਤ ਨੇ ਬਰਾਬਰੀ ਦੇ ਅਧਾਰ ‘ਤੇ ਹਿੱਸਾ ਲਿਆ ।

ਜਿੱਥੇ ਤੱਕ ਭਾਰਤ ਦਾ ਸਬੰਧ ਹੈ , ਇਨਕਮ ਟੈਕਸ ਐਕਟ, 1961 ਦੀ ਧਾਰਾ 90 ਤਹਿਤ ਕੇਂਦਰ ਸਰਕਾਰ ਕਿਸੇ ਵੀ ਦੇਸ਼ ਜਾਂ ਵਿਸ਼ੇਸ਼ ਖੇਤਰ ਨਾਲ ਆਮਦਨ ‘ਤੇ ਡਬਲ ਟੇਕਸੇਸ਼ਨ ਰੋਕਣ ਤੇ ਸੂਚਨਾ ਦੇ ਅਦਾਨ-ਪ੍ਰਦਾਨ ਲਈ ਸਮਝੌਤਾ ਕਰ ਸਕਦੀ ਹੈ ।

*****

ਏਕੇਟੀ/ਵੀਬੀਏ/ਐੱਸਐੱਚ