ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਸਿਹਤ ਅਤੇ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਮਝੌਤਾ ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂੰ ਕਵਰ ਕਰੇਗਾ:-
1. ਮੈਡੀਕਲ ਸਾਜ਼ੋ–ਸਮਾਨ ਦੇ ਖੇਤਰ ਵਿੱਚ ਵਪਾਰਕ ਸਹਿਯੋਗ ਦੇ ਵਿਕਾਸ ਲਈ ਮੌਕਿਆਂ ਦੇ ਵਿਸਤਾਰ ਸਮੇਤ ਡਾਕਟਰੀ ਸਿੱਖਿਆ ਸੰਸਥਾਨਾਂ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਅਧਿਆਪਨ ਅਤੇ ਖੋਜ ਪ੍ਰਯੋਗਸ਼ਾਲਾਵਾਂ ਲਈ ਉਪਕਰਨ।
2. ਮੁੱਢਲੀ ਸਿਹਤ ਦੇਖਭਾਲ ਨੂੰ ਮਜ਼ਬੂਤ ਬਣਾਉਣਾ ਅਤੇ ਸਿਹਤ ਸੰਭਾਲ ਸਹੂਲਤਾਂ ਦੀ ਸਥਾਪਨਾ ਕਰਨਾ।
3. ਡਾਕਟਰੀ ਅਤੇ ਸਿਹਤ ਖੋਜ ਵਿਕਾਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਅਨੁਭਵ ਦਾ ਅਦਾਨ-ਪ੍ਰਦਾਨ ਕਰਨਾ।
4. ਟੈਲੀਮੈਡੀਸਨ ਅਤੇ ਇਲੈਕਟ੍ਰੌਨਿਕ–ਸਿਹਤ ਸੂਚਨਾ ਪ੍ਰਣਾਲੀ ਦੇ ਖੇਤਰ ਵਿੱਚ ਅਨੁਭਵਾਂ ਅਤੇ ਤੈਕਨੋਲੋਜੀਆਂ ਦਾ ਅਦਾਨ–ਪ੍ਰਦਾਨ।
5. ਜੱਚਾ ਅਤੇ ਬੱਚਾ ਸਿਹਤ ਸੁਰੱਖਿਆ।
6. ਮਹਾਂਮਾਰੀ ਵਿਗਿਆਨਿਕ ਨਿਗਰਾਨੀ ਅਤੇ ਛੂਤਛਾਤ ਅਤੇ ਗੈਰ ਛੂਤਛਾਤ ਦੀਆਂ ਬਿਮਾਰੀਆਂ ਦੇ ਕੰਟਰੋਲ ਲਈ ਤਕਨੀਕਾਂ ਅਤੇ ਰਣਨੀਤੀਆਂ ਦਾ ਵਿਕਾਸ ਅਤੇ ਸੁਧਾਰ ਕਰਨਾ।
7. ਦਵਾਈਆਂ ਅਤੇ ਦਵਾਈ ਉਤਪਾਦਾਂ ਦੀ ਰੈਗੂਲੇਸ਼ਨ।
8. ਆਪਸੀ ਹਿਤ ਦੇ ਸਹਿਯੋਗ ਦਾ ਕੋਈ ਵੀ ਹੋਰ ਖੇਤਰ।
ਸਹਿਯੋਗ ਦੇ ਵੇਰਵੇ ਦਾ ਵਿਸਤਾਰ ਕਰਨ ਅਤੇ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਦੀ ਸਥਾਪਨਾ ਕੀਤੀ ਜਾਏਗੀ।
*********
NW/AKT/SH