ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਨਾਰਕੌਟਿਕਸ, ਨਸ਼ਿਆਂ, ਨਸ਼ੀਲੀਆਂ ਦਵਾਈਆਂ ਵਿੱਚ ਗ਼ੈਰਕਾਨੂੰਨੀ ਤਸਕਰੀ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਲਈ ਸਹਿਮਤੀਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਸਹਿਮਤੀ ਪੱਤਰ ਨਸ਼ੀਲੇ ਪਦਾਰਥ ਅਤੇ ਨਸ਼ੀਲੀਆਂ ਦਵਾਈਆਂ ’ਤੇ ਕੰਟਰੋਲ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਮੁਕਾਬਲਾ ਕਰਨ ਵਿੱਚ ਆਪਸੀ ਸਹਿਯੋਗ ਵਿੱਚ ਮਦਦ ਕਰੇਗਾ। ਇਹ ਪਛਾਣੇ ਗਏ ਖੇਤਰਾਂ ਵਿੱਚ ਆਪਸੀ ਸਹਾਇਤਾ ਅਤੇ ਸਹਿਯੋਗ ਦੀ ਜ਼ਰੂਰਤ ਵਾਲੇ ਸਾਰੇ ਮੁੱਦਿਆਂ ਨਾਲ ਨਿਪਟਣ ਲਈ ਇੱਕ ਪ੍ਰਭਾਵੀ ਢਾਂਚਾ ਹੈ। ਇਹ ਸਹਿਮਤੀ ਪੱਤਰ ਦੋਹਾਂ ਸਰਕਾਰਾਂ ਦਰਮਿਆਨ ਪ੍ਰਭਾਵੀ ਸੰਸਥਾਗਤ ਗੱਲਬਾਤ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ਨੂੰ ਲਾਗੂ ਕਰਨ ਨਾਲ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਵਿੱਚ ਮਦਦ ਮਿਲੇਗੀ।
****
ਐੱਨਡਬਲਿਊ/ਏਕੇਟੀ/ਐੱਸਐੱਚ