ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਕਿਰਗਿਜ਼ਸਤਾਨ ਦਰਮਿਆਨ ਉੱਚ ਤੁੰਗਤਾ ਬਾਇਓਲੋਜੀ ਅਤੇ ਮੈਡੀਸਿਨ, ਸਾਇੰਸ ਅਤੇ ਮੈਡੀਸਿਨ, ਵਿਸ਼ੇਸ਼ ਕਰਕੇ ਉੱਚ ਤੁੰਗਤਾ ਬਾਇਓਲੋਜੀ ਅਤੇ ਮੈਡੀਸਿਨ ਦੇ ਖੇਤਰ ਵਿੱਚ ਖੋਜ ਕਾਰਜਾਂ ਵਿੱਚ ਆਪਸੀ ਸਬੰਧਾਂ ਦੇ ਹੋਰ ਵਿਕਾਸ ਤੇ ਮਜ਼ਬੂਤੀ ਲਈ ਸਹਿਯੋਗ ਕਰਨ ਵਾਸਤੇ ਸਹਿਯੋਗ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਯੋਗ ਪੱਤਰ ਭਾਰਤ ਅਤੇ ਕਿਰਗਿਜ਼ਸਤਾਨ ਦੇ ਸੈਨਿਕਾਂ/ਅਬਾਦੀ ਦੀ ਯੋਗ ਅਭਿਆਸ, ਜੜੀਆਂ-ਬੂਟੀਆਂ ਅਤੇ ਪੌਸ਼ਟਿਕ ਔਸ਼ਧੀਆਂ ਦੀ ਵਰਤੋਂ ਨਾਲ ਸੈਨਿਕ ਸਿਸਟਮ ਦੀ ਸਰੀਰਕ ਤੇ ਮਾਨਸਿਕ ਤਸਵੀਰ ਸਮਝਣ ਅਤੇ ਉੱਚ ਤੁੰਗਤਾ ਨਾਲ ਸਬੰਧਤ ਰੋਗਾਂ ਨੂੰ ਮਿਟਾਉਣ ਵਿੱਚ ਸਹਾਹੀ ਹੋਵੇਗਾ।
****
ਏਕੇਟੀ/ਏਕੇ