Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਕਿਰਗਿਸਤਾਨ ਦਰਮਿਆਨ ਸੈਰ ਸਪਾਟੇ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਆਪਸੀ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ  ਹੇਠ ਕੇਂਦਰੀ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੌਰਾਨ ਭਾਰਤ ਗਣਰਾਜ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਅਤੇ ਕਿਰਗਿਸਤਾਨ ਗਣਰਾਜ ਸਰਕਾਰ ਦੇ ਸੱਭਿਆਚਾਰ, ਸੂਚਨਾ ਅਤੇ ਸੈਰ ਸਪਾਟਾ ਮੰਤਰਾਲੇ ਦਰਮਿਆਨ ਸੈਰ ਸਪਾਟਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਸੀ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਆਪਸੀ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ, ਸੈਰ ਸਪਾਟਾ ਖੇਤਰ ਵਿੱਚ ਆਪਸੀ ਸਮਝੌਤੇ ‘ਤੇ ਹਸਤਾਖਰ ਦੋਨੋਂ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਇੱਕ ਦੂਜੇ ਦੇ ਦੇਸ਼ ਵਿੱਚ ਵਿਕਾਸ ਅਤੇ ਸੈਰ ਸਪਾਟੇ ਨੂੰ ਪ੍ਰੋਤਸਾਹਨ ਕਰਨ ਤੇ ਰਚਨਾਤਮਕ ਗੱਲਬਾਤ ਕਰਨ ਲਈ ਦੋਨਾਂ ਪੱਖਾਂ ਨੂੰ ਸਮਰੱਥ ਬਣਾਏਗਾ। ਕਿਰਗਿਜ਼ ਗਣਰਾਜ (Kyrgyz Republic) ਨਾਲ ਸਮਝੌਤਾ ਸਹੀਬੱਧ ਕਰਨ ਨਾਲ ਇਸ ਅਹਿਮ ਸਰੋਤ ਬਜ਼ਾਰ ਤੋਂ ਆਗਮਨ ਵਿੱਚ ਵਾਧਾ ਹੋਏਗਾ।

ਇਸ ਸਮਝੌਤੇ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹੈ:

1)        ਸੈਰ ਸਪਾਟਾ ਖੇਤਰ ਵਿੱਚ ਦੁਵੱਲੇ ਸਹਿਯੋਗ ਦਾ ਵਿਸਥਾਰ।

2)        ਸੈਰ ਸਪਾਟੇ ਨਾਲ ਸਬੰਧਤ ਅੰਕੜੇ ਅਤੇ ਸੂਚਨਾ ਦਾ ਆਦਾਨ-ਪ੍ਰਦਾਨ।

3)        ਸੈਰ ਸਪਾਟਾ ਹਿਤਧਾਰਕਾਂ ਜਿਨ੍ਹਾਂ ਵਿੱਚ ਹੋਟਲ ਅਤੇ ਟੂਰ ਸੰਚਾਲਕ ਸ਼ਾਮਲ ਹਨ, ਦਰਮਿਆਨ ਸਹਿਯੋਗ।

4)        ਮਾਨਵ ਸੰਸਾਧਨ ਵਿਕਾਸ ਲਈ ਐਕਸਚੇਂਜ ਪ੍ਰੋਗਰਾਮਾਂ ਵਿੱਚ ਸਹਿਯੋਗ ਕਾਇਮ ।

5)        ਸੈਰ ਸਪਾਟਾ ਅਤੇ ਪ੍ਰਹੁਣਾਚਾਰੀ ਖੇਤਰ ਵਿੱਚ ਨਿਵੇਸ਼।

6)        ਟੂਰ ਸੰਚਾਲਕਾਂ/ਮੀਡੀਆ/ਰਾਇ ਨਿਰਮਾਣਕਾਰਾਂ ਲਈ ਦੁਵੱਲੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਆਦਾਨ-ਪ੍ਰਦਾਨ ਦੌਰੇ।

7)        ਤਰੱਕੀ, ਮਾਰਕੀਟਿੰਗ, ਮੰਜ਼ਿਲ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨਾ।

8)        ਇੱਕ ਦੂਜੇ ਦੇਸ਼ ਵਿੱਚ ਯਾਤਰਾ ਮੇਲਿਆਂ/ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣਾ ਅਤੇ

9)        ਸੁਰੱਖਿਅਤ, ਸਤਿਕਾਰਤ ਅਤੇ ਟਿਕਾਊ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ।

ਕਿਰਗਿਸਤਾਨ ਸੀਆਈਐੱਸ ਦੇਸ਼ਾਂ ਦਾ ਹਿੱਸਾ ਹੈ ਅਤੇ ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ਾਂ ਨਾਲ ਲਗਦਾ ਹੈ। ਭਾਰਤ ਅਤੇ ਕਿਰਗਿਸਤਾਨ ਦਰਮਿਆਨ ਮਜ਼ਬੂਤ ਰਣਨੀਤਕ ਅਤੇ ਲੰਬੇ ਸਮੇਂ ਤੋਂ ਆਰਥਿਕ ਸਬੰਧ ਹਨ। ਪਿਛਲੇ ਪੰਜ ਸਾਲਾਂ ਵਿੱਚ ਕਿਰਗਿਸਤਾਨ ਤੋਂ ਆਏ ਸੈਲਾਨੀਆਂ ਦੀ ਸੰਖਿਆ ਹੇਠ ਲਿਖੇ ਮੁਤਾਬਕ ਹੈ:-

2012                            2013                          2014                    2015                       2016

1348                             2103                        2479                     2729                       2883*

*ਜਨਵਰੀ-ਨਵੰਬਰ, 2016

***

ਏਕੇਟੀ/ਵੀਬੀਏ/ਐੱਸਐੱਚ