ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲੇ ਅਤੇ ਨੀਦਰਲੈਂਡਜ਼ ਦੇ ਬੁਨਿਆਦੀ ਢਾਂਚਾ ਅਤੇ ਰਾਜ ਵਾਤਾਵਰਣ ਮੰਤਰਾਲੇ ਵਿਚਕਾਰ ਜਲ ਸਰੋਤ ਪ੍ਰਬੰਧਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈ।
ਸਮਝੌਤੇ ਵਿੱਚ ਸ਼ਾਮਲ ਹੈ ਕਿ ਦੋਨੋਂ ਸਰਕਾਰਾਂ ਸਹਿਯੋਗ ਨਾਲ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਦੇ ਖੇਤਰ ਵਿੱਚ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਹਿਯੋਗ ਵਧਾਉਣ ਲਈ ਕੰਮ ਕਰਨਗੀਆਂ ਅਤੇ ਜਲ ਸਰੋਤਾਂ, ਨਦੀ ਬੇਸਿਨ ਪ੍ਰਬੰਧਨ, ਨਿਰਮਾਣ ਸਮਰੱਥਾ ਪ੍ਰਣਾਲੀ, ਡੈਲਟਾ ਪ੍ਰਬੰਧਨ, ਪਾਣੀ ਦੀ ਗੁਣਵੱਤਾ ਦੇ ਮੁੱਦਿਆਂ ਅਤੇ ਰਹਿੰਦ-ਖੂਹੰਦ ਜਲ ਰੀਸਾਇਕਲਿੰਗ ਦੀ ਕੁਸ਼ਲ ਵਰਤੋਂ ਅਤੇ ਨਵੀਂ ਰਿਆਇਤ ਵਿਵਸਥਾ ਦੇ ਜ਼ਰੀਏ ਪੁਨਰ ਉਪਯੋਗ ਦੀਆਂ ਤਕਨੀਕਾਂ ਸਮੇਤ ਆਪਸੀ ਰੂਪ ਨਾਲ ਸਹਿਮਤ ਖੇਤਰਾਂ ਵਿੱਚ ਅਨੁਭਵ ਅਤੇ ਮਾਹਰਤਾ ਸਾਂਝੀ ਕਰਨਗੇ। ਸਮਝੌਤੇ ਤਹਿਤ ਸਹਿਯੋਗ ਦੇ ਰੂਪ ਵਿੱਚ ਅਧਿਐਨ ਦੌਰੇ, ਸੈਮੀਨਾਰ, ਸੰਮੇਲਨ ਅਤੇ ਹਸਤਾਖਰ ਕਰਤਾਵਾਂ ਦੇ ਮਾਹਰਾਂ ਦੀਆਂ ਬੈਠਕਾਂ ਰਾਹੀਂ ਗਿਆਨ ਅਤੇ ਵਿਸ਼ੇਸ਼ਤਾ ਦੇ ਆਦਾਨ ਪ੍ਰਦਾਨ ਨੂੰ ਪ੍ਰੋਤਸਾਹਨ ਦੇਣਾ ਸ਼ਾਮਿਲ ਹੈ ਜੋ ਕਿ ਸਾਂਝੀ ਖੋਜ ਅਤੇ ਸਮਰੱਥਾ ਦੇ ਨਿਰਮਾਣ ਪ੍ਰੋਗਰਾਮਾਂ/ਸਿਖਲਾਈ ਦੇ ਵਿਕਾਸ, ਸਿਖਲਾਈ ਸਮੂਹਾਂ ਦਾ ਆਦਾਨ-ਪ੍ਰਦਾਨ ਅਤੇ ਹੋਰ ਅਕਾਦਮਿਕ, ਖੋਜ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਗਤੀਵਿਧੀਆਂ, ਜਨਤਕ ਨਿੱਜੀ ਭਾਈਵਾਲੀ ਨੂੰ ਪ੍ਰੋਤਸਾਹਨ ਦੇਣ, ਸਬੰਧਿਤ ਸਹਿਯੋਗ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੀ ਆਪਸੀ ਭਾਈਵਾਲੀ/ ਜਾਂ ਸ਼ੁਰੂਆਤ ਨੂੰ ਉਤਸ਼ਾਹਿਤ ਕਰਨਾ ਹੈ। ਸਮਝੌਤੇ ਦੀ ਪੂਰਤੀ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ ਜਾਏਗਾ।
ਦੁਵੱਲਾ ਸਹਿਯੋਗ, ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਏਜੰਸੀਆਂ ਦੀ ਸੰਸਥਾਗਤ ਅਤੇ ਤਕਨੀਕੀ ਸਮਰੱਥਾ ਵਧਾਉਣ ਲਈ ਲਾਭਦਾਇਕ ਹੋਏਗਾ, ਵਿਸ਼ੇਸ਼ ਕਰਕੇ ਨਦੀ ਬੇਸਿਨ ਪ੍ਰਬੰਧਨ, ਗੰਗਾ, ਹੜ੍ਹ ਪ੍ਰਬੰਧਨ, ਪਾਣੀ ਦੀ ਗੁਣਵੱਤਾ ਅਤੇ ਜਲ ਦੀ ਕੁਸ਼ਲ ਵਰਤੋਂ ਲਈ ਨਦੀਆਂ ਦੇ ਪ੍ਰਦੂਸ਼ਣ ਵਿੱਚ ਕਮੀ ਆਦਿ ਸ਼ਾਮਿਲ ਹੈ।
ਪਿਛੋਕੜ
ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲਾ ਜਲ ਸਰੋਤ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਨੀਤੀਆਂ ਅਤੇ ਤਕਨੀਕੀ ਵਿਸ਼ੇਸ਼ਤਾ ਨੂੰ ਸਾਂਝਾ ਕਰਨ, ਸਿਖਲਾਈ ਪਾਠਕ੍ਰਮ, ਵਰਕਸ਼ਾਪਾਂ, ਵਿਗਿਆਨਕ ਅਤੇ ਤਕਨੀਕੀ ਗੋਸ਼ਠੀ, ਮਾਹਿਰਾਂ ਦਾ ਅਦਾਨ-ਪ੍ਰਦਾਨ, ਅਧਿਐਨ ਰਾਹੀਂ ਹੋਰ ਦੇਸ਼ਾਂ ਨਾਲ ਦੁਵੱਲੇ ਸਹਿਯੋਗ ਦੀ ਕਲਪਨਾ ਕਰਦਾ ਹੈ। ਨਦੀ ਬੇਸਿਨ ਦੇ ਪ੍ਰਬੰਧਨ ਦੀ ਯੋਜਨਾ/ਏਕੀਕ੍ਰਿਤ ਜਲ ਸਰੋਤ ਪ੍ਰਬੰਧਨ, ਪ੍ਰਦੂਸ਼ਣ ਘਟਾਉਣ, ਫੈਸਲੇ ਲੈਣ ਦੀ ਸਹਿਯੋਗ ਪ੍ਰਣਾਲੀ, ਡੈਲਟਾ ਪ੍ਰਬੰਧਨ, ਪਾਣੀ ਦੀ ਗੁਣਵੱਤਾ, ਪਾਣੀ ਰੀਸਾਇਕਲਿੰਗ ਅਤੇ ਮੁੜ ਵਰਤਣ ਆਦਿ ਵਿੱਚ ਨੀਦਰਲੈਂਡਜ਼ ਦੀ ਸਫਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਤਜਰਬੇ ਅਤੇ ਮੁਹਾਰਤ ਤੋਂ ਲਾਭ ਪ੍ਰਾਪਤ ਕਰਨ ਲਈ ਨੀਦਰਲੈਂਡਜ਼ ਨਾਲ ਸਮਝੌਤਾ ਕਰਨਾ ਦਾ ਫੈਸਲਾ ਕੀਤਾ ਗਿਆ ਹੈ।
*****
KSD/VBA/SH