Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ’ਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਮਾਰਚ, 2018 ਵਿੱਚ ਭਾਰਤ ਅਤੇ ਫਰਾਂਸ ਦਰਮਿਆਨ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਹੋਏ ਸਹਿਮਤੀ ਪੱਤਰ ਬਾਰੇ ਜਾਣਕਾਰੀ ਦਿੱਤੀ ਗਈ। ਇਹ ਸਹਿਮਤੀ ਪੱਤਰ 5 ਸਾਲ ਦੇ ਸਮੇਂ ਤੱਕ ਲਾਗੂ ਰਹੇਗਾ।

ਵੇਰਵੇ

ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਰਟ ਸਿਟੀ, ਸ਼ਹਿਰੀ ਜਨਤਕ ਆਵਾਜਾਈ ਪ੍ਰਣਾਲੀ ਦਾ ਵਿਕਾਸ, ਸ਼ਹਿਰੀ ਵਿਵਸਥਾਵਾਂ ਅਤੇ ਸੁਵਿਧਾਵਾਂ (ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ), ਠੋਸ ਕਚਰੇ ਦਾ ਨਿਪਟਾਰਾ ਅਤੇ ਪ੍ਰਬੰਧਨ, ਕੂੜਾ ਸੁੱਟਣ ਦੇ ਸਥਾਨਾਂ ਵਿੱਚ ਸੁਧਾਰ, ਗ਼ੈਰ ਮਾਲੀਆ ਪਾਣੀ ਦਾ ਪ੍ਰਬੰਧਨ, ਜਲ ਦੀ ਦੁਬਾਰਾ ਵਰਤੋਂ ਅਤੇ ਰੀਸਾਈਕਲਿੰਗ, ਤਕਨੀਕੀ ਤਬਦੀਲੀ, ਜਲਭਰਾਅ ਦੇ ਮਨਸੂਈ ਰਿਚਾਰਜ ਨਾਲ ਤਾਜੇ ਪਾਣੀ ਦੀ ਸਾਂਭ-ਸੰਭਾਲ, ਚੱਕਰੀ ਅਰਥ-ਵਿਵਸਥਾ, ਸਮੂਹਕ ਆਵਾਸ, ਵਾਤਾਵਰਣ ਅਨੁਕੂਲਨ ਆਵਾਸ, ਸ਼ਹਿਰੀ ਯੋਜਨਾਬੰਦੀ, ਵਿਰਾਸਤ, ਮਾਨਵ ਸੰਸਾਧਨ ਵਿਕਾਸ, ਸਮਰੱਥਾ ਨਿਰਮਾਣ ਅਤੇ ਦੋਹਾਂ ਪੱਖਾਂ ਦੀ ਆਪਸੀ ਸਹਿਮਤੀ ਨਾਲ ਸਬੰਧਤ ਹੋਰ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।

ਲਾਗੂ ਕਰਨ ਦੀ ਰਣਨੀਤੀ

ਇਸ ਸਹਿਮਤੀ ਪੱਤਰ ਤਹਿਤ ਸਹਿਯੋਗ ਤੇ ਪ੍ਰੋਗਰਾਮਾਂ ਦੀ ਰਣਨੀਤੀ ਤਿਆਰ ਕਰਨ ਅਤੇ ਲਾਗੂ ਕਰਨ ਲਈ ਇਸ ਦੇ ਸਰੂਪ ਤਹਿਤ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ। ਸੰਯੁਕਤ ਵਰਕਿੰਗ ਗਰੁੱਪ ਸਾਲ ਵਿੱਚ ਇੱਕ ਵਾਰ ਬੈਠਕ ਕਰੇਗਾ ਜੋ ਵਾਰੀ-ਵਾਰੀ ਨਾਲ ਭਾਰਤ ਅਤੇ ਫਰਾਂਸ ਵਿੱਚ ਹੋਵੇਗੀ।

ਪ੍ਰਮੁੱਖ ਪ੍ਰਭਾਵ

 

ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹ ਮਿਲੇਗਾ।

 

ਲਾਭਪਾਤਰੀ

ਇਸ ਸਹਿਮਤੀ ਪੱਤਰ ਨਾਲ ਸਮਾਰਟ ਸਿਟੀ ਵਿਕਾਸ, ਸ਼ਹਿਰੀ ਜਨਤਕ ਆਵਾਜਾਈ ਪ੍ਰਣਾਲੀ, ਸ਼ਹਿਰੀ ਵਿਵਸਥਾਵਾਂ ਅਤੇ ਸੁਵਿਧਾਵਾਂ (ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ), ਠੋਸ ਕੂੜੇ ਦਾ ਨਿਪਟਾਰਾ ਅਤੇ ਪ੍ਰਬੰਧਨ, ਕੂੜਾ ਸੁੱਟਣ ਵਾਲੇ ਸਥਾਨਾਂ ਵਿੱਚ ਸੁਧਾਰ, ਕਿਫ਼ਾਇਤੀ ਆਵਾਸ, ਕੂੜਾ ਪ੍ਰਬੰਧਨ, ਸ਼ਹਿਰੀ ਵਾਤਾਵਰਣ ਅਤੇ ਵਿਰਾਸਤ ਸੰਭਾਲ ਦੇ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ।

 

*****

 

ਏਕੇਟੀ/ਵੀਬੀਏ/ਐੱਸਐੱਚ