ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਫਿਲੀਸਤੀਨ ਖੇਤੀਬਾੜੀ ਮੰਤਰਾਲੇ ਵਿੱਚਕਾਰ ਖੇਤੀਬਾੜੀ ਸਹਿਯੋਗ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮਈ 2017 `ਚ ਭਾਰਤ ਵਿੱਚ ਫਿਲੀਸਤੀਨ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਦੀ ਫੇਰੀ ਦੌਰਾਨ ਇਹ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਖੇਤੀਬਾੜੀ ਖੋਜ; ਪਸ਼ੂ ਚਿਕਿਤਸਾ ; ਸਿੰਚਾਈ ਅਤੇ ਜਲਵਾਯੂ ਤਬਦੀਲੀ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਨਾ ਸ਼ਾਮਲ ਹੈ।
ਇਸ ਸਮਝੌਤੇ `ਚ ਪੌਦਾ ਅਤੇ ਮਿੱਟੀ ਪੋਸ਼ਣ; ਸੈਨੀਟਰੀ ਅਤੇ ਫਾਇਟੋਸੈਨੀਟਰੀ ਸਬੰਧੀ ਕਾਨੂੰਨਸਾਜ਼ੀ, ਪੌਦਿਆਂ ਦੀ ਸੁਰੱਖਿਆ ਪਸ਼ੂ-ਪਾਲਣ, ਆਧੁਨਿਕ ਸਿੰਚਾਈ ਟੈਕਨੋਲੋਜੀ ਵਿੱਚ ਤਜਰਬਿਆਂ ਦਾ ਵਟਾਂਦਰਾ, ਸਿਖਲਾਈ ਅਤੇ ਸਮੱਰਥਾ ਨਿਰਮਾਣ ਆਦਿ ਖੇਤਰਾਂ ਦਾ ਵਿਸਥਾਰ ਵੀ ਸ਼ਾਮਲ ਹਨ।
ਇਸ ਸਮਝੌਤੇ ਤਹਿਤ, ਇਸ ਸਮਝੌਤੇ ਵਿੱਚ ਆਉਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਖੇਤੀਬਾੜੀ ਸਟੀਅਰਿੰਗ ਕਮੇਟੀ ਬਣਾਈ ਜਾਵੇਗੀ ਜੋ ਕਿ ਪ੍ਰੋਗਰਾਮਾਂ ਅਤੇ ਕਾਰਜ ਯੋਜਨਾਵਾਂ ਨੂੰ ਨਿਰਾਧਾਰਿਤ ਕਰੇਗੀ। ਇਹ ਸਹਿਯੋਗ ਲਈ ਏਜੰਡਾ ਵੀ ਤਿਆਰ ਕਰੇਗਾ ।
****
AKT/VBA/SH