Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਮਾਲਦੀਵਦਰਮਿਆਨ ਜਹਾਜ਼ਰਾਨੀ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤ ਅਤੇ ਮਾਲਦੀਵਜ਼ ਦਰਮਿਆਨ ਇਕ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ  ਦਿੱਤੀ ਹੈ ਇਹ  ਸਹਿਮਤੀ ਪੱਤਰ  ਸਮੁੰਦਰ ਰਾਹੀਂ ਯਾਤਰੀ ਅਤੇ ਕਾਰਗੋ ਸੇਵਾਵਾਂ ਦੀ ਸ਼ੁਰੂਆਤ ਕਰਨ ਬਾਰੇ ਹੈ ਅਤੇ ਇਸ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਮਾਲਦੀਵ ਦੇ ਦੌਰੇ ਦੌਰਾਨ 8 ਜੂਨ, 2019 ਨੂੰ ਦਸਤਖਤ ਕੀਤੇ ਗਏ ਸਨ

 

ਭਾਰਤ ਮਾਲਦੀਵ ਦਾ ਇਕ ਉੱਘਾ ਵਿਕਾਸ ਭਾਈਵਾਲ ਹੈ ਅਤੇ ਇਸ ਨੇ ਮਾਲਦੀਵ ਵਿੱਚ ਕਈ ਪ੍ਰਮੁੱਖ ਸੰਸਥਾਵਾਂ ਕਾਇਮ ਕੀਤੀਆਂ ਹਨਇਸ ਵੇਲੇ ਭਾਰਤ ਮਾਲਦੀਵ ਨੂੰ 100 ਮਿਲੀਅਨ ਅਮਰੀਕੀ ਡਾਲਰ ਦੀ ਸਟੈਂਡਬਾਏ ਕਰਜ਼ਾ ਸਹੂਲਤ (ਐੱਸਸੀਐੱਫ) ਪ੍ਰਦਾਨ ਕਰ ਰਿਹਾ ਹੈ ਜਿਸ ਵਿੱਚ ਲੰਬੀ ਮਿਆਦ ਦੇ ਕਰਜ਼ੇ ਅਤੇ ਵਪਾਰ ਲਈ ਰਿਵੌਲਵਿੰਗ (revolving) ਕਰਜ਼ੇ ਸ਼ਾਮਲ ਹਨ

 

ਮਾਲੇ, ਜੋ ਕਿ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਅਤੇ ਕੁਲਹੁਧੁਫੁਸ਼ੀ(Kulhudhuffushi) ਜੋ ਕਿ ਮਾਲਦੀਵ ਵਿੱਚ ਤੀਸਰੇ ਨੰਬਰ ਦੀ ਅਬਾਦੀ ਵਾਲਾ ਸ਼ਹਿਰ ਹੈ, ਕੋਚੀ ਤੋਂ ਸੈਲਾਨੀਆਂ ਅਤੇ ਮਾਲ ਢੁਆਈ ਲਈ ਫੈਰੀ ਸੇਵਾਵਾਂ ਸ਼ੁਰੂ ਕਰਨ ਲਈ ਚੰਗੀ ਸੰਭਾਵਨਾ ਵਾਲੇ ਸ਼ਹਿਰ ਹਨਮਾਲੇ ਕੋਚੀ ਤੋਂ 708 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ, ਕੁਲਹੁਧੁਫੁਸ਼ੀ(Kulhudhuffushi)509 ਕਿਲੋਮੀਟਰ ਦੂਰ ਹੈਕੁਲਹੁਧੁਫੁਸ਼ੀ ਅਤੇ ਇਸ ਦੇ ਆਲੇਦੁਆਲੇ ਦੇ ਟਾਪੂ ਮਾਲਦੀਵ ਦੇ ਉੱਤਰੀ ਹਿੱਸੇ ਵਿਚ ਅਬਾਦੀ ਦੇ ਮੁੱਖ ਕੇਂਦਰ ਹਨ ਅਤੇ ਇਥੇ ਬਹੁਤ ਸਾਰੇ ਰਿਜ਼ਾਰਟ ਸਥਿਤ ਹਨ ਜੋ ਕਿ ਭਾਰਤੀਆਂ ਲਈ ਸੈਰਸਪਾਟੇ ਦੇ ਚੰਗੇ ਕੇਂਦਰ ਸਿੱਧ ਹੋ ਸਕਦੇ ਹਨਇਸ ਵੇਲੇ ਮਾਲੇ ਨਾਲ ਸੰਪਰਕ ਹਵਾਈ ਸੇਵਾਵਾਂ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਹੈ, ਜੋ ਕਿ ਇਕ ਮਹਿੰਗੀ ਯਾਤਰਾ ਪੈਂਦੀ ਹੈਦੂਜੇ ਪਾਸੇ ਸਮੁੰਦਰ ਰਾਹੀਂ ਕੋਚੀ ਨਾਲ ਸੰਪਰਕ ਅੰਦਰੂਨੀ ਸੈਰਸਪਾਟੇ, ਵਿਸ਼ੇਸ਼ ਤੌਰ ‘ਤੇ ਸਿਹਤ ਅਤੇ ਵੈੱਲਨੈੱਸ ਸੈਰ ਸਪਾਟੇ ਨੂੰ ਉਤਸ਼ਾਹਿਤ ਕਰੇਗਾਮਾਲਦੀਵ ਦੇ ਬਹੁਤ ਸਾਰੇ ਲੋਕ ਕੇਰਲ ਅਤੇ ਦੱਖਣੀ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਿੱਦਿਅਕ ਉਦੇਸ਼ ਲਈ ਯਾਤਰਾ ਕਰਦੇ ਹਨ

 

ਸਮੁੰਦਰ ਰਾਹੀਂ ਦੋਹਾਂ ਦੇਸ਼ਾਂ ਵਿੱਚ ਯਾਤਰੀ ਅਤੇ ਮਾਲ ਦੀ ਢੋਆਢੁਆਈ ਦੀ ਸਮਰੱਥਾ ਦਾ ਲਾਭ ਉਠਾਉਣ ਲਈ ਮਾਲਦੀਵ ਨਾਲ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਗਏ ਸਨਪ੍ਰਸਤਵਿਤ ਫੈਰੀ ਸੇਵਾ ਲੋਕਾਂ ਦਾ  ਲੋਕਾਂ ਨਾਲ ਸੰਪਰਕ ਵਧਾਉਣ ਅਤੇ ਆਪਸੀ ਵਪਾਰ  ਵਧਾਉਣ ਵਿੱਚ ਮਦਦ ਕਰੇਗਾ

 

ਏਕੇਟੀ /ਪੀਕੇ /ਐੱਸਐੱਚ