ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਮਲਾ ਪ੍ਰਬੰਧਨ ਅਤੇ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਵਿਸ਼ੇਸ਼ਤਾਵਾਂ:
ਸਹਿਮਤੀ ਪੱਤਰ ਦਾ ਉਦੇਸ਼ ਪ੍ਰਸ਼ਾਸਨ ਦੀ ਮੌਜੂਦਾ ਪ੍ਰਣਾਲੀ, ਖਾਸ ਕਰਕੇ ਕਾਰਜ ਬਲ, ਕਾਰਜ ਸਥਾਨ ਅਤੇ ਨੌਕਰੀਆਂ, ਜਨਤਕ ਸੇਵਾਵਾਂ ਪਹੁੰਚਾਉਣੀਆਂ, ਮਾਨਵ ਸੰਸਾਧਨ ਪ੍ਰਬੰਧਨ, ਜਨਤਕ ਖੇਤਰ ਸੁਧਾਰ, ਅਗਵਾਈ/ਪ੍ਰਤਿਭਾ ਵਿਕਾਸ ਅਤੇ ਈ-ਸ਼ਾਸਨ/ਡਿਜੀਟਲ ਸਰਕਾਰ ਦੇ ਖੇਤਰਾਂ ਵਿੱਚ ਸੁਧਾਰ ਕਰਨਾ ਹੈ।
ਲਾਭ:
ਸਹਿਮਤੀ ਪੱਤਰ ਭਾਰਤ ਅਤੇ ਸਿੰਗਾਪੁਰ ਦਰਮਿਆਨ ਲੋਕ ਪ੍ਰਸ਼ਾਸਨ ਅਤੇ ਪ੍ਰਸ਼ਾਸਕੀ ਸੁਧਾਰ ਦੇ ਖੇਤਰ ਵਿੱਚ ਸਹਿਯੋਗ ਲਈ ਢਾਂਚਾ ਮੁਹੱਈਆ ਕਰਵਾਏਗਾ।
ਇਸ ਦਾ ਉਦੇਸ਼ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ, ਚੰਗਾ ਪ੍ਰਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ, ਜੋ ਬਦਲੇ ਵਿੱਚ ਜਨਤਕ ਜਵਾਬਦੇਹੀ ਨੂੰ ਸੁਨਿਸ਼ਚਤ ਅਤੇ ਪ੍ਰੋਤਸਾਹਨ ਦੇਵੇਗਾ।
ਇਹ ਔਨਲਾਈਨ ਜਨਤਕ ਸੇਵਾ ਵੰਡ ਵਿੱਚ ਸੁਧਾਰ ਦੇ ਸੰਦਰਭ ਵਿੱਚ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਨਵੀਆਂ ਸਰਬ- ਉੱਤਮ ਪ੍ਰਥਾਵਾਂ ਨੂੰ ਲਿਆਉਣ ਦਾ ਉਦੇਸ਼ ਰੱਖਦਾ ਹੈ।
***
ਏਕੇਟੀ/ਵੀਬੀਏ/ਐੱਸਐੱਚ