Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ‘ਭਾਰਤ – ਇਜ਼ਰਾਈਲ ਉਦਯੋਗਿਕ ਖੋਜ ਅਤੇ ਵਿਕਾਸ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਫੰਡ’ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਭਾਰਤ ਅਤੇ ਇਸਰਾਈਲ ਦਰਮਿਆਨ ‘ਭਾਰਤ – ਇਜ਼ਰਾਈਲ ਉਦਯੋਗਿਕ ਖੋਜ ਅਤੇ ਵਿਕਾਸ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਫੰਡ (ਆਈ 4 ਐੱਫ)’ ਬਾਰੇ ਇੱਕ ਸਹਿਮਤੀ ਪੱਤਰ (ਐੱਮ ਓ ਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਉੱਤੇ ਜੁਲਾਈ, 2017 ਵਿੱਚ ਹਸਤਾਖਰ ਹੋਏ ਸਨ।
br>

ਭਾਰਤ ਅਤੇ ਇਜ਼ਰਾਈਲ ਇਸ ਫੰਡ ਵਿੱਚ ਬਰਾਬਰ ਤੌਰ `ਤੇ ਚਾਰ ਮਿਲੀਅਨ ਅਮਰੀਕੀ ਡਾਲਰ ਪ੍ਰਤੀ ਦੇ ਹਿਸਾਬ ਨਾਲ ਸਲਾਨਾ 5 ਸਾਲ ਤੱਕ ਹਿੱਸਾ ਪਾਉਣਗੇ। ਇਹ ਖੋਜ ਫੰਡ ਇੱਕ ਸਾਂਝੇ ਬੋਰਡ ਵੱਲੋਂ ਚਲਾਇਆ ਜਾਵੇਗਾ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਚਾਰ-ਚਾਰ ਮੈਂਬਰ ਹੋਣਗੇ।

ਇਹ ਸਹਿਮਤੀ ਪੱਤਰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ, ਉਦਯੋਗਿਕ ਖੋਜ ਅਤੇ ਵਿਕਾਸ ਅਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਸ ਰਾਹੀਂ ਖੋਜ ਅਤੇ ਟੈਕਨੋਲੋਜੀ ਅਧਾਰਤ ਨਵੇਂ ਜਾਂ ਸੋਧੇ ਹੋਏ ਉਤਪਾਦਾਂ, ਸੇਵਾਵਾਂ ਅਤੇ ਪ੍ਰੋਸੈੱਸਾਂ ਲਈ ਸਾਂਝੇ ਪ੍ਰੋਜੈਕਟਾਂ ਨੂੰ ਮਦਦ ਦਿੱਤੀ ਜਾਵੇਗੀ। ਅਜਿਹੇ ਪ੍ਰੋਜੈਕਟ ਆਪਸੀ ਹਿਤ ਦੇ ਖੇਤਰਾਂ, ਜਿਵੇਂ ਕਿ ਪਾਣੀ, ਖੇਤੀ, ਊਰਜਾ ਅਤੇ ਡਿਜੀਟਲ ਟੈਕਨਾਲੋਜੀ ਦੇ ਖੇਤਰਾਂ ਵਿੱਚ ਪਹੁੰਚਯੋਗ ਟੈਕਨੋਲੋਜੀਕਲ ਇਨੋਵੇਸ਼ਨ ਵਿੱਚ ਸਹਿਯੋਗੀ ਸਿੱਧ ਹੋਣਗੇ। ਇਨ੍ਹਾਂ ਸਹਿਯੋਗੀ ਪ੍ਰੋਜੈਕਟਾਂ ਨਾਲ ਪ੍ਰਾਈਵੇਟ ਉਦਯੋਗਾਂ, ਅਦਾਰਿਆਂ ਅਤੇ ਭਾਰਤ ਅਤੇ ਇਜ਼ਰਾਈਲ ਤੋਂ ਖੋਜ ਅਤੇ ਵਿਕਾਸ ਸੰਸਥਾਵਾਂ ਲਈ ਸਾਂਝਾ ਮੰਚ ਬਣਾਉਣ ਲਈ ਸੰਸਥਾਗਤ ਸਹਾਇਤਾ ਮਿਲੇਗੀ।

ਸਾਂਝੇ ਫੰਡ ਦੀ ਮਦਦ ਨਾਲ ਚਲਣ ਵਾਲੀਆਂ ਸਰਗਰਮੀਆਂ ਨਾਲ ਦੋਹਾਂ ਦੇਸ਼ਾਂ ਵਿੱਚ ਤਕਨੀਕੀ- ਆਰਥਿਕ ਸਹਿਯੋਗ ਵਧੇਗਾ ਕਿਉਂਕਿ ਇਸ ਲਈ ਦੋਹਾਂ ਦੇਸ਼ਾਂ ਵੱਲੋਂ ਸਾਂਝੇ ਤੌਰ `ਤੇ ਵਿਕਸਿਤ ਟੈਕਨੋਲੋਜੀ ਪ੍ਰੋਜੈਕਟ ਅਤੇ ਸਹਿਯੋਗ ਵਿੱਚ ਸਾਂਝੇ ਤੌਰ ਤੇ ਪੂੰਜੀ ਲਗਾਈ ਜਾਵੇਗੀ। ਇਸ ਨਾਲ ਇਜ਼ਰਾਈਲ ਅਤੇ ਭਾਰਤ ਨੂੰ ਸਾਂਝੇ ਪ੍ਰੋਜੈਕਟਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਰਕੀਟਾਂ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਅਜਿਹੇ ਸਾਂਝੇ ਪ੍ਰੋਜੈਕਟ ਕਾਇਮ ਕਰਨ ਲਈ ਵਿਸਤ੍ਰਿਤ ਸਹਾਇਤਾ ਔਜ਼ਾਰ ਹਾਸਲ ਹੋਣਗੇ ਜਿਨ੍ਹਾਂ ਰਾਹੀਂ ”ਸੂਚਨਾ” ਨੂੰ ”ਪ੍ਰਦਰਸ਼ਨੀ” ਵਿੱਚ ਬਦਲਿਆ ਜਾ ਸਕੇਗਾ। ਆਸ ਹੈ ਕਿ ਇਸ ਨਾਲ ਭਾਰਤ ਵਿੱਚ ਇਨੋਵੇਸ਼ਨ ਦੇ ਈਕੋ ਸਿਸਟਮ ਅਤੇ ਟੈਕਨੋ- ਉੱਦਮਤਾ ਵਿੱਚ ਮਜ਼ਬੂਤੀ ਆਵੇਗੀ ਅਤੇ ‘ਸਟਾਰਟ ਅੱਪ ਇੰਡੀਆ’ ਪ੍ਰੋਗਰਾਮ ਵਿੱਚ ਮਦਦ ਮਿਲੇਗੀ।

AKT/VBA/SH
(Release ID :170353)