ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਪੁਰਤਗਾਲ ਵਿਚਕਾਰ ਅਖੁੱਟ ਊਰਜਾ ਬਾਰੇ ਆਪਸੀ ਸਮਝੌਤੇ ‘ਤੇ ਦਸਤਖਤ ਕਰਨ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ‘ਤੇ ਨਵੀਂ ਦਿੱਲੀ ਵਿੱਚ 6 ਜਨਵਰੀ 2017 ਨੂੰ ਦਸਤਖਤ ਕੀਤੇ ਗਏ ਸਨ।
ਇਹ ਸਮਝੌਤਾ ਦੋਵੇਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ।
ਦੋਵੇਂ ਪੱਖਾਂ ਦਾ ਉਦੇਸ਼ ਪਰਸਪਰ ਲਾਭ ,ਸਮਾਨਤਾ ਅਤੇ ਆਪਸੀ ਮੇਲ – ਜੋਲ ਦੇ ਅਧਾਰ ‘ਤੇ ਨਵੇਂ ਅਤੇ ਅਖੁੱਟ ਊਰਜਾ ਮੁੱਦਿਆਂ ‘ਤੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਤ ਕਰਨ ਲਈ ਸਹਿਕਾਰੀ ਸੰਸਥਾਗਤ ਰਿਸ਼ਤਿਆਂ ਦਾ ਅਧਾਰ ਕਾਇਮ ਕਰਨਾ ਹੈ। ਸਮਝੌਤਾ ਇੱਕ ਸੰਯੁਕਤ ਵਰਕਿੰਗ ਗਰੁੱਪ ਦੇ ਗਠਨ ਕਰਨ ਦੀ ਪਰਿਕਲਪਨਾ ਕਰਦਾ ਹੈ ਜਿਹੜਾ ਹੋਰਨਾ ਸੰਸਥਾਵਾਂ,ਵਿਗਿਆਨਕ ਸੰਸਥਾਨਾਂ,ਖੋਜ ਕੇਂਦਰਾਂ,ਯੂਨੀਵਰਸਿਟੀਆਂ,ਜਾਂ ਕਿਸੇ ਹੋਰ ਇਕਾਈ ਤੋਂ ਦੂਜੇ ਮੈਂਬਰਾਂ ਨੂੰ ਕੋਆਪਟ ਕਰ ਸਕਦਾ ਹੈ, ਜਿਵੇਂ ਅਤੇ ਜਦੋਂ ਜ਼ਰੂਰੀ ਸਮਝਿਆ ਜਾਂਦਾ ਹੋਵੇ।
AKT/VBA/SH