Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਤੇ ਸਮੋਆ ਵਿਚਕਾਰ ਟੈਕਸ ਸਬੰਧੀ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਦੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਤੇ ਸਮੋਆ ਵਿਚਕਾਰ ਟੈਕਸ ਸਬੰਧੀ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਦੇ ਸਮਝੌਤੇ ‘ਤੇ ਦਸਤਖਤ ਕਰਨ ਅਤੇ ਪ੍ਰਮਾਣੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਮਝੌਤਾ ਭਾਰਤ ਤੇ ਸਮੋਆ ਵਿਚਕਾਰ ਟੈਕਸ ਸਬੰਧੀ ਸੂਚਨਾ ਦੇ ਅਦਾਨ ਪ੍ਰਦਾਨ ਦਾ ਪ੍ਰਵਾਹ ਕਰੇਗਾ ਜਿਹੜਾ ਕਿ ਟੈਕਸ ਚੋਰੀ ਅਤੇ ਟੈਕਸ ਟਾਲਣ ਨੂੰ ਰੋਕਣ ਸਬੰਧੀ ਉਤਸ਼ਾਹਿਤ ਕਰੇਗਾ।
ਮੌਜੂਦਾਂ ਸਮੇਂ ਕੋਈ ਵਿੱਤੀ ਪਰਭਾਵ ਨਹੀਂ ਹੈ ।ਕੇਵਲ 500 ਯੂਐੱਸ ਡਾਲਰ ਤੋਂ ਵੱਧ ਦੀ ਅਸਾਧਾਰਨ ਲਾਗਤ ਦੇ ਹਾਲਾਤ ‘ਚ ਇਹ ਭਾਰਤ ਦੁਆਰਾ ਸਹਿਣ ਕੀਤਾ ਜਾਵੇਗਾ। ਭਾਰਤ ਵਿੱਚ ਟੈਕਸ ਸੂਚਨਾ ਅਦਾਨ ਪ੍ਰਦਾਨ ਕਰਨ ਦੇ ਸਮਝੌਤੇ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰਬੰਧ ਹਨ।
ਸਮਝੌਤੇ ਦੀਆ ਮੁੱਖ ਵਿਸ਼ੇਸਤਾਵਾਂ :
1. ਇਸ ਸਮਝੌਤਾ ਭਾਰਤ ਤੇ ਸਮੋਆ ਦੇ ਸਮਰੱਥ ਅਧਿਕਾਰੀਆਂ ਨੂੰ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਦੀ ਸਹਾਇਤਾ ਦੇਣ ਨੂੰ ਯੋਗ ਬਣਾਏਗਾ ਜਿਹੜਾ ਕਿ ਇਸ ਸਮਝੋਤੇ ਤਹਿਤ ਕਵਰ ਕੀਤੇ ਗਏ ਟੈਕਸਾਂ ਦੇ ਵਿਸ਼ੇ ਵਿੱਚ ਦੋਵੇਂ ਦੇਸ਼ਾ ਦੇ ਪ੍ਰਸ਼ਾਸਨ ਤੇ ਲਾਗੂ ਕੀਤੇ ਗਏ ਘਰੇਲੂ ਕਾਨੂੰਨਾਂ ਦੇ ਲਈ ਪ੍ਰਸੰਗਿਕ ਹੈ।
2. ਸਮਝੌਤੇ ਤਹਿਤ ਪ੍ਰਾਪਤ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਇਸ ਸਮਝੌਤੇ ਤਹਿਤ ਕਵਰ ਸੂਚਨਾ ਦਾ  ਨਿਰਧਾਰਨ,ਭੰਡਾਰਨ ਤੇ ਲਾਗੂ ਕਰਨ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ (ਅਦਾਲਤਾਂ ਜਾਂ ਪ੍ਰਸ਼ਾਸਨ ਸਮੇਤ) ਦੇ ਸਬੰਧ ਵਿੱਚ ਮੁਕੱਦਮਾ ਜਾਂ ਅਪੀਲ ਦੇ ਇਰਾਦੇ ਨਾਲ ਸਬੰਧਿਤ ਇਸਦਾ ਖੁਲਾਸਾ ਹੋ ਸਕਦਾ ਹੈ।ਇਸ ਜਾਣਕਾਰੀ ਦਾ ਸੂਚਨਾ ਭੇਜਣ ਵਾਲੇ ਦੇਸ਼ ਦੀ ਪਹਿਲਾ ਤੋਂ ਹੀ ਲਿਖਤ ਸਹਿਮਤੀ ਦੇ ਨਾਲ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਜਾਂ ਅਧਿਕਾਰੀ ਜਾਂ ਅਧਿਕਾਰ ਖੇਤਰ ਦੇ ਲਈ ਖੁਲਾਸਾ ਹੋ ਸਕਦਾ  ਹੈ।
3. ਇਸ ਸਮਝੌਤਾ ਵਿੱਚ ਕਿਸੇ ਵੀ ਅੰਤਰ ਨੂੰ ਹੱਲ ਕਰਨ ਜਾਂ ਸਮਝੌਤੇ ਦੇ ਤਹਿਤ ਪ੍ਰਕਿਰਿਆਵਾਂ ‘ਤੇ ਸਹਿਮਤ ਹੋਣ ਦੇ ਲਈ ਆਪਸੀ ਸਮਝੌਤਾ ਪ੍ਰਕਿਰਿਆ ਦੀ ਵਿਧੀ ਵੀ ਹੈ।
4. ਇਹ ਸਮਝੌਤਾ ਦੋਵੇਂ ਦੇਸ਼ਾ ਦੇ ਨਾਲ ਸਬੰਧਿਤ ਕਾਨੂੰਨੀ ਜਰੂਰਤਾਂ ਦੇ ਪੂਰਾ ਹੋਣ ਦੀ ਅਧਿਸੂਚਨਾ ਦੀ ਤਾਰੀਕ ਤੋ ਲਾਗੂ ਹੋ ਜਾਵੇਗਾ।
ਪਿਛੋਕੜ :
ਕੇਂਦਰ ਸਰਕਾਰ ਨੂੰ, ਆਮਦਨ ਟੈਕਸ ਐਕਟ,1961 ਦੇ ਸ਼ੈਕਸਨ 90 ਦੇ ਤਹਿਤ ਟੈਕਸ ਚੋਰੀ ਅਤੇ ਟੈਕਸ ਟਾਲਣ ਨੂੰ ਰੋਕਣ ਜਿਹੜਾ ਕਿ ਆਮਦਨ ਟੈਕਸ ਐਕਟ 1961 ਦੇ ਤਹਿਤ ਆਮਦਨ ਟੈਕਸ  ਲਿਆ ਜਾਂਦਾ ਹੈ,ਦੂਜੇ ਦੇਸ਼ਾ ਜਾਂ ਨਿਰਧਾਰਤ ਇਲਾਕੇ ਨਾਲ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਲਈ ਸਮਝੌਤੇ ਕਰਨ ਦਾ ਅਧਿਕਾਰ ਹੈ। ਭਾਰਤ ਤੇ ਸਮੋਆ ਵਿਚਕਾਰ  ਜੂਨ 2016 ਵਿੱਚ ਟੈਕਸ ਸਬੰਧੀ ਸੂਚਨਾਵਾਂ ਦਾ ਅਦਾਨ ਪ੍ਰਦਾਨ ਕਰਨ ਦੇ ਸਮਝੌਤੇ ਸਬੰਧੀ ਗੱਲਬਾਤ ਕਰਕੇ ਇਸਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਦੋਵੇਂ ਦੇਸ਼ ਇਸ ਸਮਝੋਤੇ ਦੇ ਮੂਲ ਪਾਠ ਤੇ ਸਹਿਮਤ ਹੋਏ ਸਨ।

ਏਕੇਟੀ/ਵੀਬੀਏ/ਐਸਐੱਚ