ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ‘ਤੇ ਹੋਰ ਦੇਸ਼ਾਂ/ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨਾਲ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਨਿਮਨਲਿਖਤ ਸ਼ਾਮਲ ਹਨ”:
ਇਨ੍ਹਾਂ ਸਮਝੌਤਿਆਂ ਵਿੱਚ ਮਿਆਰੀ ਲੇਖ/ਧਾਰਾਵਾਂ ਸ਼ਾਮਲ ਹਨ ਜਿਹੜੀਆਂ ਚੋਣ ਪ੍ਰਕਿਰਿਆ ਦੇ ਸੰਗਠਨਾਤਮਕ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਗਿਆਨ ਅਤੇ ਤਜਰਬੇ ਦੇ ਵਿਸਥਾਰ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕਰਦੀਆਂ ਹਨ, ਸੂਚਨਾ ਦੇ ਅਦਾਨ-ਪ੍ਰਦਾਨ, ਸੰਸਥਾਗਤ ਮਜ਼ਬੂਤੀ ਅਤੇ ਸਮਰੱਥਾ ਨਿਰਮਾਣ, ਕਰਮਚਾਰੀਆਂ ਦੀ ਸਿਖਲਾਈ, ਨਿਯਮਤ ਸਲਾਹ ਮਸ਼ਵਰੇ ਆਦਿ ਵਿੱਚ ਸਹਾਇਤਾ ਕਰਦੀਆਂ ਹਨ।
ਇਨ੍ਹਾਂ ਸਮਝੌਤਿਆਂ ਨਾਲ ਉਕਤ ਚੋਣ ਪ੍ਰਬੰਧਨ ਸੰਸਥਾਵਾਂ ਲਈ ਤਕਨੀਕੀ ਸਹਾਇਤਾ/ਸਮਰੱਥਾ ਸਹਾਇਤਾ ਨਿਰਮਾਣ ਦੇ ਉਦੇਸ਼ ਨਾਲ ਦੁਵੱਲੇ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
*****
AKT/VBA/SH