ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਵਿੱਚ ਪਾਮ ਤੇਲ (oil palm) ਦੇ ਖੇਤਰ ਅਤੇ ਉਤਪਾਦਨ ਵਧਾਉਣ ਦੇ ਮਾਪਦੰਡਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਵਿੱਚ ਸ਼ਾਮਲ ਹੈ:
ਮੰਤਰੀ ਮੰਡਲ ਨੇ ਐੱਨਐੱਮਓਓਪੀ ਅਧੀਨ ਪਾਮ ਤੇਲ ਪ੍ਰਤੀ ਕਾਰਪੋਰੇਟ ਸੰਸਥਾਵਾਂ ਨੂੰ ਆਕਰਸ਼ਤ ਕਰਨ ਅਤੇ 100 ਫੀਸਦੀ ਐੱਫਡੀਆਈ ਦਾ ਵੱਧ ਤੋਂ ਵੱਧ ਲਾਭ ਲੈਣ ਲਈ 25 ਹੈਕਟੇਅਰ ਖੇਤਰ ਤੋਂ ਜ਼ਿਆਦਾ ਲਈ ਸਹਾਇਤਾ ਮੁਹੱਈਆ ਕਰਾਉਣ ਦੀਆਂ ਪਾਬੰਦੀਆਂ ਵਿੱਚ ਰਾਹਤ ਨੂੰ ਪ੍ਰਵਾਨਗੀ ਦਿੱਤੀ ਹੈ।
ਮੰਤਰੀ ਮੰਡਲ ਨੇ ਪਾਮ ਤੇਲ ਦੀ ਖੇਤੀ ਨੂੰ ਆਕਰਸ਼ਕ ਬਣਾਉਣ ਲਈ ਬੀਜਣ ਸਮੱਗਰੀ, ਦੇਖਭਾਲ ਲਾਗਤ, ਅੰਤਰ ਫਸਲ ਲਾਗਤ ਅਤੇ ਬੋਰ ਵੈੱਲ ਵਿੱਚ ਵਿਸ਼ੇਸ਼ ਤੌਰ ‘ਤੇ ਨਿਯਮਾਂ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
ਮਾਪਦੰਡਾਂ ਦੇ ਪਾਲਣ ਨਾਲ ਹੇਠ ਲਿਖੇ ਨਤੀਜੇ ਮਿਲਣਗੇ:
ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੋਧੇ ਲਾਗਤ ਨਿਯਮਾਂ ਨਾਲ ਰਾਜ/ਏਜੰਸੀਆਂ ਦੀ ਸਾਲਾਨਾ ਕਾਰਜ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਜਾਏਗੀ। ਨਿੱਜੀ ਉੱਦਮੀਆਂ/ਸਹਿਕਾਰੀ ਸੰਸਥਾਂਵਾਂ/ਸਾਂਝੇ ਉੱਦਮਾਂ ਨੂੰ ਸਬੰਧਤ ਰਾਜ ਸਰਕਾਰਾਂ ਵੱਲੋਂ ਆਪਣੇ ਰਾਜ ਵਿੱਚ ਪਾਮ ਤੇਲ ਦੀ ਬਿਜਾਈ ਕਰਨ ਲਈ ਸੱਦਿਆ ਜਾਏਗਾ।
ਮੌਜੂਦਾ ਸਮੇਂ ਵਿੱਚ ਇਹ ਪ੍ਰੋਗਰਾਮ 12 ਰਾਜਾਂ ਵਿੱਚ ਲਾਗੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਤਮਿਲਨਾਡੂ, ਮਿਜ਼ੋਰਮ, ਉੜੀਸਾ ਅਤੇ ਕੇਰਲਾ ਸ਼ਾਮਲ ਹਨ। ਇਨ੍ਹਾਂ 12 ਰਾਜਾਂ ਵਿੱਚ ਲਗਭਗ 133 ਜ਼ਿਲ੍ਹੇ ਪਾਮ ਤੇਲ ਦੀ ਖੇਤੀ ਅਧੀਨ ਹਨ। ਹਾਲਾਂਕਿ ਪਾਮ ਤੇਲ ਲਈ ਸਾਰੇ ਸੰਭਾਵਿਤ ਰਾਜਾਂ ਨੂੰ ਐੱਨਐੱਮਓਓਪੀ ਅਧੀਨ ਲਿਆ ਗਿਆ ਹੈ।
ਖੇਤਰ ਵਿੱਚ ਰੋਕਾਂ ‘ਤੇ ਰਾਹਤ ਦੇਣ ਅਤੇ ਨਿਯਮਾਂ ਦਾ ਪੱਧਰ ਵਧਾਉਣ ਨਾਲ ਕਈ ਵਿੱਤੀ ਪ੍ਰਭਾਵ ਪੈਣਗੇ, ਪਰ ਇਨ੍ਹਾਂ ਨੂੰ ਐੱਨਐੱਮਓਓਪੀ ਫੰਡ ਨਾਲ ਸਮਾਯੋਜਿਤ ਕਰ ਲਿਆ ਜਾਏਗਾ। ਇਸ ਨਾਲ ਵਾਧੂ ਫੰਡਾਂ ਦੀ ਲੋੜ ਨਹੀਂ ਰਹੇਗੀ।
12ਵੀਂ ਪੰਜ ਸਾਲਾ ਯੋਜਨਾ ਲਈ ਸਾਲ ਅਨੁਸਾਰ ਭੌਤਿਕ ਅਤੇ ਵਿੱਤੀ ਪ੍ਰਗਤੀ ਹੇਠ ਲਿਖੇ ਅਨੁਸਾਰ ਹੈ:
|
ਟੀਚਾ
|
ਉਪਲੱਬਧੀ
|
ਜਾਰੀ ਵੰਡ |
|||
|
2012-13 |
ਆਈਐੱਸਓਪੀਓਐੱਮ ਅਤੇ ਓਪੀਏਈ |
49932
|
26300
|
22705.74
|
6412.62
|
|
2013-14 |
ਆਈਐੱਸਓਪੀਓਐੱਮ ਅਤੇ ਓਪੀਏਈ |
41347 |
23183
|
19776.19
|
11849.09
|
|
2014-15 |
ਐੱਨਐੱਮਓਓਪੀ |
28146
|
17143
|
7290.58
|
4112.47
|
|
2015-16 |
ਐੱਨਐੱਮਓਓਪੀ |
27337
|
14425
|
6683.80
|
3823.49
|
|
2016-17* |
ਐੱਨਐੱਮਓਓਪੀ |
30061
|
9968
|
8038.68
|
4241.57
|
ਸਾਲ | ਸਕੀਮ ਦਾ ਨਾਂ |
ਪਾਮ ਤੇਲ ਖੇਤਰ ਦਾ ਵਿਸਥਾਰ (ਹੈਕਟੇਅਰ) |
ਰਾਸ਼ੀ (ਲੱਖਾਂ ਰੁਪਏ ਵਿੱਚ) |
|---|---|---|---|---|---|
*ਦਸੰਬਰ, 2016 ਤੱਕ
ਮੌਜੂਦਾ ਸਮੇਂ ਵਿੱਚ ਪਾਮ ਤੇਲ ਵਿਕਾਸ ਪ੍ਰੋਗਰਾਮ ਵਿਅਕਤੀਗਤ ਕਿਸਾਨਾਂ ਦੇ ਖੇਤਾਂ ਵਿੱਚ ਉਤਸ਼ਾਹਤ ਕੀਤਾ ਜਾ ਰਿਹਾ ਹੈ। ਵੱਡੇ ਪੱਧਰ ‘ਤੇ ਬਿਜਾਈ ਕਰਨ ਲਈ ਨਿੱਜੀ ਉੱਦਮੀਆਂ/ਸਹਿਕਾਰੀ ਸੰਸਥਾਵਾਂ/ਸਾਂਝੇ ਉੱਦਮਾਂ ਨੂੰ ਸਿੱਧੀ ਸਹਾਇਤਾ ਮੁਹੱਈਆ ਕਰਾਉਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਪਾਮ ਤੇਲ ਦੇ ਉੱਭਰ ਰਹੇ ਰਾਜਾਂ ਵਿੱਚ ਬੰਜਰ ਜ਼ਮੀਨ/ਅਣਉਪਜਾਊ ਜ਼ਮੀਨ/ਖੇਤੀਯੋਗ ਭੂਮੀ ਲੀਜ਼/ਕਿਰਾਏ ‘ਤੇ ਦਿੱਤੀ ਜਾ ਸਕਦੀ ਹੈ ਜਾਂ ਨਿੱਜੀ ਉੱਦਮੀਆਂ/ਸਹਿਕਾਰੀ ਸੰਸਥਾਵਾਂ/ਸਾਂਝੇ ਉੱਦਮਾਂ ਵੱਲੋਂ ਪਾਮ ਤੇਲ ਦੀ ਬਿਜਾਈ ਲਈ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਐੱਨਐੱਮਓਓਪੀ ਅਧੀਨ ਵਿੱਤੀ ਸਹਾਇਤਾ 25 ਹੈਕਟੇਅਰ ਲਈ ਉਪਲੱਬਧ ਹੈ। ਇਸ ਲਈ ਐੱਨਐੱਮਓਓਪੀ ਅਧੀਨ ਸਹਿਕਾਰੀ ਸੰਸਥਾਵਾਂ ਨੂੰ ਪਾਮ ਤੇਲ ਦੀ ਖੇਤੀ ਲਈ ਆਕਰਸ਼ਤ ਕਰਨ ਅਤੇ 100 ਫੀਸਦੀ ਐੱਫਡੀਆਈ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਰੋਕਾਂ ਵਿੱਚ ਰਾਹਤ ਦੇਣ ਦੀ ਜ਼ਰੂਰਤ ਹੈ। ਦੇਸ਼ ਵਿੱਚ ਵਿਅਕਤੀਗਤ ਖੇਤੀ, ਠੇਕਾ ਖੇਤੀ ਅਤੇ ਸੀਮਤ ਬਿਜਾਈ (ਭੂਮੀ ਸੀਮਾ ਵਿੱਚ ਰਾਹਤ ਰਾਹੀਂ) ਦੇ ਸੰਯੋਜਨ ਨਾਲ ਹੀ ਸਿਰਫ਼ ਪਾਮ ਤੇਲ ਦੀ ਖੇਤੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਐੱਨਐੱਮਓਓਪੀ ਪ੍ਰੋਗਰਾਮ ਤਿਆਰ ਕਰਨ ਸਮੇਂ ਪ੍ਰਚੱਲਿਤ ਕੀਮਤਾਂ ਦੇ ਅਧਾਰ ‘ਤੇ ਵਿਭਿੰਨ ਪ੍ਰਕਾਰ ਦੀ ਸ਼ਮੂਲੀਅਤ ਨਾਲ ਸਹਾਇਤਾ ਲਈ ਨਿਯਮਾਂ ਦਾ ਫੈਸਲਾ ਕੀਤਾ ਗਿਆ ਸੀ। ਕਿਸਾਨਾਂ ਲਈ ਬਿਨਾਂ ਕਿਸੇ ਆਮਦਨ ਦੇ ਬਿਜਾਈ ਸਮੱਗਰੀ, ਟੋਏ ਪੁੱਟਣ, ਬਿਜਾਈ, ਖਾਦ, ਸਿੰਚਾਈ ਅਤੇ ਦੇਖਭਾਲ ਦੀ ਲਾਗਤ ਪ੍ਰਤੀ ਵੱਡੇ ਨਿਵੇਸ਼ ਨੂੰ ਦੇਖਦੇ ਹੋਏ ਕਿਸਾਨ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਦਰਮਿਆਨੇ ਕਿਸਾਨ ਪਾਮ ਤੇਲ ਦੀ ਬਿਜਾਈ ਪ੍ਰਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਤੋਂ ਇਲਾਵਾ ਉੱਤਰੀ ਪੂਰਬੀ ਰਾਜਾਂ ਜਿੱਥੇ ਪਾਮ ਤੇਲ ਦੀ ਚੰਗੀ ਸਮਰੱਥਾ ਹੈ, ਉੱਥੇ ਪਹਾੜੀ ਜ਼ਮੀਨ ਦੀ ਤਿਆਰੀ ਲਈ ਵਾਧੂ ਨਿਵੇਸ਼ ਦੀ ਲੋੜ ਹੈ।
ਪਿਛੋਕੜ:
ਖਾਣਯੋਗ ਤੇਲ ਘਰੇਲੂ ਭੋਜਨ ਵਿੱਚ ਮਹੱਤਵਪੂਰਨ ਹਿੱਸਾ ਹੈ। ਦੇਸ਼ ਵਿੱਚ ਖਾਣਯੋਗ ਤੇਲਾਂ ਦਾ ਕੁੱਲ ਉਤਪਾਦਨ ਲਗਭਗ 9 ਮਿਲੀਅਨ ਮੀਟਰਕ ਟਨ ਹੈ, ਜਦੋਂ ਕਿ ਘਰੇਲੂ ਲੋੜ ਲਗਭਗ 25 ਮਿਲੀਅਨ ਮੀਟਰਕ ਟਨ ਹੈ। ਮੰਗ ਅਤੇ ਸਪਲਾਈ ਦਰਮਿਆਨ ਅੰਤਰ ਨੂੰ ਆਯਾਤ ਨਾਲ ਪੂਰਾ ਕੀਤਾ ਜਾਂਦਾ ਹੈ ਜਿਸ ਦੀ ਸਾਲ 2015-16 (ਆਰਜ਼ੀ) ਦੀ ਲਾਗਤ 68,000 ਕਰੋੜ ਰੁਪਏ ਸੀ। ਪਾਮ ਤੇਲ ਬਨਸਪਤੀ ਤੇਲ ਆਯਾਤ ਵਿੱਚ 70 ਫੀਸਦੀ ਯੋਗਦਾਨ ਪਾਉਂਦਾ ਹੈ ਅਤੇ ਪ੍ਰਤੀ ਹੈਕਟੇਟਰ ਉੱਚ ਉਤਪਾਦਨ ਨਾਲ ਇਹ ਸਸਤਾ ਤੇਲ ਹੈ।
ਪਾਮ ਤੇਲ ਪ੍ਰਤੀ ਹੈਕਟੇਅਰ ਵਜੋਂ ਬਨਸਪਤੀ ਤੇਲ ਦੇ ਖੇਤਰ ਪੱਖੋਂ ਵਿਸ਼ਵ ਦੀ ਸਭ ਤੋਂ ਕੁਸ਼ਲ ਖੇਤੀ ਹੈ ਅਤੇ ਅੱਜ ਵਿਸ਼ਵ ਵਿੱਚ ਬਨਸਪਤੀ ਤੇਲ ਦਾ ਸਭ ਤੋਂ ਵੱਡਾ ਸਰੋਤ ਹੈ। ਮਲੇਸ਼ੀਆ, ਇੰਡੋਨੇਸ਼ੀਆ, ਨਾਈਜੀਰੀਆ, ਥਾਈਲੈਂਡ ਅਤੇ ਕੋਲੰਬੀਆ ਪਾਮ ਤੇਲ ਦੇ ਮੁੱਖ ਉਤਪਾਦਕ ਦੇਸ਼ ਹਨ। ਰੈਪਸੀਡ ਦੇ 1.3 ਟਨ/ਹੈਕਟੇਅਰ ਉਤਪਾਦਨ ਦੇ ਮੁਕਾਬਲੇ ਪਾਮ ਤੇਲ ਵਿੱਚ 4-5 ਟਨ/ਹੈਕਟੇਅਰ ਔਸਤ ਤੇਲ ਉਤਪਾਦਨ ਦਰਜ ਕੀਤਾ ਗਿਆ ਹੈ।
ਭਾਰਤ ਸਰਕਾਰ 1986-87 ਅਤੇ 2014-15 ਤੋਂ ਐੱਨਐੱਮਓਓਪੀ ਜ਼ਰੀਏ ਕਈ ਪ੍ਰੋਗਰਾਮ ਲਾਗੂ ਕਰਕੇ ਪਾਮ ਤੇਲ ਨੂੰ ਉਤਸ਼ਾਹਿਤ ਕਰ ਰਹੀ ਹੈ। ਐੱਨਐੱਮਓਓਪੀ ਦਾ ਉਦੇਸ਼ 2016-17 ਦੇ ਅੰਤ ਤੱਕ ਪਾਮ ਤੇਲ ਦੀ ਖੇਤੀ ਅਧੀਨ ਵਾਧੂ 1.25 ਲੱਖ ਹੈਕਟੇਅਰ ਖੇਤਰ ਲਿਆਉਣ ਦਾ ਹੈ। ਵਿਕਾਸ ਉਪਰਾਲਿਆਂ ਸਦਕਾ 1991-92 ਦੇ ਲਗਭਗ 3 ਲੱਖ ਹੈਕਟੇਅਰ ਦੇ ਮੁਕਾਬਲੇ 2015-16 ਦੇ ਅੰਤ ਤੱਕ 8585 ਹੈਕਟੇਅਰ ਦੇ ਪਾਮ ਤੇਲ ਦੇ ਖੇਤਰ ਦਾ ਵਿਸਥਾਰ ਹੋਇਆ ਹੈ। ਇਸ ਤਰ੍ਹਾਂ ਹੀ ਤਾਜੇ ਫਲ਼ਾਂ ਦੇ ਗੁੱਛਿਆਂ (ਐੱਫਐੱਫਬੀਜ਼) (fresh fruit bunches) ਅਤੇ ਕੱਚੇ ਪਾਮ ਤੇਲ (ਸੀਪੀਓ) ਦੇ ਉਤਪਾਦਨ ਵਿੱਚ ਕ੍ਰਮਵਾਰ 21,233 ਟਨ ਅਤੇ 1,134 ਟਨ (1992-93) ਤੋਂ ਸਾਲ 2014-15 ਵਿੱਚ ਕ੍ਰਮਵਾਰ 11,50,000 ਟਨ ਅਤੇ 1,98,000 ਟਨ ਵਾਧਾ ਹੋਇਆ ਹੈ।
*****
AKT/VBA/SH