ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੋਲੀਵੀਆ ਦਰਮਿਆਨ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਹੋਏ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ ਪੱਤਰ ‘ਤੇ ਬੋਲੀਵੀਆ ਵਿੱਚ ਮਾਰਚ 2019 ਨੂੰ ਹਸਤਾਖਰ ਕੀਤੇ ਗਏ ਸਨ।
ਪ੍ਰਭਾਵ:
ਸਹਿਮਤੀ ਪੱਤਰ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਭਾਰਤ ਅਤੇ ਬੋਲੀਵੀਆ ਦਰਮਿਆਨ ਸਹਿਯੋਗ ਲਈ ਇੱਕ ਸੰਸਥਾਗਤ ਮੈਕਾਨਿਜ਼ਮ (ਤੰਤਰ) ਪ੍ਰਦਾਨ ਕਰੇਗਾ। ਸਹਿਮਤੀ ਪੱਤਰ ਸੰਸਾਧਨਾਂ ਬਾਰੇ ਜਾਣਕਾਰੀ ਦੇ ਅਦਾਨ-ਪ੍ਰਦਾਨ, ਕਾਨੂੰਨ ਅਤੇ ਨੀਤੀ, ਵਿਕਾਸ ਰਣਨੀਤੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਸੈਮੀਨਾਰਾਂ ਦੇ ਆਯੋਜਨ, ਦੋਹਾਂ ਦੇਸ਼ਾਂ ਦਰਮਿਆਨ ਟੈਕਨੋਲੋਜੀ ਟ੍ਰਾਂਸਫਰ ਨੂੰ ਹੁਲਾਰਾ, ਵੈਲਿਊ ਐਡੀਸ਼ਨ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਦਸਤਾਵੇਜ਼ੀਕਰਨ ਅਤੇ ਪ੍ਰਸਾਰ ਆਦਿ ਦੇ ਕਾਰਜ ਕਰਨ ਵਿੱਚ ਮਦਦ ਮਿਲੇਗੀ।
****
ਏਕੇਟੀ/ਐੱਸਐੱਚ