Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭੋਪਾਲ ਹਵਾਈ ਅੱਡੇ ‘ਤੇ ਏਅਰਪੋਰਟ ਅਥਾਰਟੀ ਆਵ੍ ਇੰਡੀਆ ਦੀ ਕਰਜ਼ੇ ਕੀਤੀ ਗਈ 106.76 ਏਕੜ ਜ਼ਮੀਨ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਸੌਂਪਣ ਲਈ ਏਏਆਈ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭੋਪਾਲ ਦੇ ਗਾਂਧੀ ਨਗਰ ਸਥਿਤ ਏਅਰਪੋਰਟ ਅਥਾਰਿਟੀ ਆਵ੍ ਇੰਡੀਆ(ਏਏਆਈ) ਦੀ ਕਰਜ਼ੇ ਕੀਤੀ ਗਈ 106.76 ਏਕੜ ਜ਼ਮੀਨ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਸੌਂਪਣ ਦੇ ਏਏਆਈ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜ਼ਮੀਨ ਮੱਧ ਪ੍ਰਦੇਸ਼ ਸਰਕਾਰ ਦੁਆਰਾ ਪਹਿਲਾ ਤੋਂ ਸੌਂਪੀ ਗਈ 96.56 ਏਕੜ ਜ਼ਮੀਨ ਦੇ ਬਦਲੇ ਵਿੱਚ ਹੈ। ਮੱਧ ਪ੍ਰਦੇਸ਼ ਸਰਕਾਰ ਦੁਆਰਾ ਲਗਭਗ 10.20 ਏਕੜ ਜ਼ਮੀਨ ਏਏਆਈ ਨੂੰ ਸੌਂਪੀ ਜਾਏਗੀ।

ਲਾਭ:

ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦੀ ਜ਼ਮੀਨ ਕੀਤੀ ਗਈ 106.76 ਏਕੜ ਜ਼ਮੀਨ ਦੇ ਬਦਲੇ, ਮੱਧ ਪ੍ਰਦੇਸ਼ ਸਰਕਾਰ ਨੇ ਲਗਭਗ 96.56 ਏਕੜ ਜ਼ਮੀਨ ਦੇਣ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ, ਜੋ ਭੋਪਾਲ ਏਅਰਪੋਰਟ ਦੀ ਮੌਜੂਦਾ ਜ਼ਮੀਨ ਨਾਲ ਲੱਗੀ ਹੈ ਅਤੇ ਏਏਆਈ ਦੁਆਰਾ ਹਵਾਬਾਜ਼ੀ ਦੀ ਵਰਤੋਂ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਏਏਆਈ ਦੀ 106. 76 ਏਕੜ ਜ਼ਮੀਨ ਨੂੰ ਮੁਕਤ ਕਰਨ ਵਿੱਚ ਮਦਦ ਮਿਲੇਗੀ, ਜਿਸ ਦਾ ਇਸਤੇਮਾਲ ਮੱਧ ਪ੍ਰਦੇਸ਼ ਰਾਜ ਸਰਕਾਰ ਵੱਖ-ਵੱਖ ਪ੍ਰੋਜੈਕਟਾਂ ਲਈ ਕਰ ਰਹੀ ਹੈ, ਜਿਵੇਂ ਸਰਕਾਰੀ ਦਫ਼ਤਰਾਂ ਦੀ ਸਥਾਪਨਾ, ਜਨ ਸੁਵਿਧਾ ਸੇਵਾਵਾਂ ਅਤੇ ਵਿਸਥਾਪਿਤ ਸਿੰਧੀ ਪਰਿਵਾਰਾਂ ਦੇ ਪੁਨਰਵਾਸ ਆਦਿ ਲਈ। ਹੁਣ ਤੱਕ, ਇਸ ਜ਼ਮੀਨ ਦੇ ਬਦਲੇ, ਰਾਜ ਸਰਕਾਰ ਹਵਾਬਾਜ਼ੀ ਪ੍ਰੋਜੈਕਟਾਂ ਲਈ ਭੋਪਾਲ ਏਅਰਪੋਰਟ ਨਾਲ ਲਗਦੀ 96.56 ਏਕੜ ਜ਼ਮੀਨ ਏਏਆਈ ਨੂੰ ਉਪਲੱਬਧ ਕਰਵਾਉਣ ਲਈ ਸਹਿਮਤ ਹੋਈ ਹੈ। ਇਸ ਦੇ ਬਾਅਦ , ਇਸ ਜ਼ਮੀਨ ਦੇ ਬਦਲੇ ਰਾਜ ਸਰਕਾਰ ਦੁਆਰਾ ਉਪਲੱਬਧ ਕਰਾਈ ਗਈ ਜ਼ਮੀਨ ਦਾ ਜਾਇਜ਼ ਇਸਤੇਮਾਲ ਏਏਆਈ ਦੁਆਰਾ ਹਵਾਬਾਜ਼ੀ ਸਬੰਧੀ ਗਤੀਵਿਧੀਆਂ ਲਈ ਕੀਤਾ ਜਾ ਸਕਦਾ ਹੈ। ਇਸ ਦੇ ਕਾਰਨ ਇਸ ਪ੍ਰਸਤਾਵ ਤੋਂ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ ।

*****

ਏਕੇਟੀ/ਐੱਸਐੱਚ