ਪੀਐੱਮਇੰਡੀਆ
ਪ੍ਰਧਾਨ ਮੰਤਰੀ ,ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸਾਈਪ੍ਰਸ ਵਿੱਚ ਕਾਰ ਮਰਚੈਂਟ ਸ਼ਿਪਿੰਗ ‘ਤੇ ਸਮਝੌਤੇ ਨੂੰ ਕਾਰਜ-ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ । ਇਸ ਸਮਝੌਤੇ `ਤੇ ਅਪ੍ਰੈਲ, 2017 ਵਿੱਚ ਹਸਤਾਖਰ ਕੀਤੇ ਗਏ ਸਨ ।
ਮਰਚੈਂਟ ਸ਼ਿਪਿੰਗ ‘ਤੇ ਇਹ ਸਮਝੌਤਾ ਦੋਹਾਂ ਮੁਲਕਾਂ ਵਿੱਚ ਕਾਰ ਸਮੁੰਦਰੀ ਵਪਾਰ ਦੇ ਵਿਕਾਸ ਦੇ ਰਾਹ `ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਪਸੀ ਸਹਿਯੋਗ ਦਾ ਰਾਹ ਖੋਲ੍ਹੇਗਾ । ਇਹ ਸਮਝੌਤਾ ਦੋਹਾਂ ਦੇਸ਼ਾਂ ਵਿੱਚ ਕਾਰ ਅਤੇ ਹੋਰਨਾ ਦੇਸ਼ਾਂ ਤੋਂ ਸਮਾਨ ਦੀ ਢੋਆ-ਢੁਆਈ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰੇਗਾ । ਇਸ ਤੋਂ ਇਲਾਵਾ ਇਹ ਸਮਝੌਤਾ ਰੋਜ਼ਗਾਰ ਲਈ ਸਹਿਯੋਗ ਵਿੱਚ ਵਾਧਾ, ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਇੱਕ ਦੂਸਰੇ ਦੇ ਜਹਾਜ਼ ਉੱਪਰ ਕੰਮ ਕਰਦੇ ਨਾਵਿਕਾਂ (seafarers) ਦੀ ਭਲਾਈ ਵਿੱਚ ਵਾਧਾ ਕਰਨਾ ਲੋੜਦਾ ਹੈ ।
AKT/VBA/SH