Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਮਲੇਸ਼ੀਆ ਨਾਲ ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਮਲੇਸ਼ੀਆ ਨਾਲ ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਹਵਾਈ ਸੇਵਾਵਾਂ ਸਮਝੌਤੇ ਦਾ ਸੋਧਿਆ ਰੂਪ 2011 ਵਿੱਚ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਆਮਦਨ ਭੇਜਣ ਨਾਲ ਸਬੰਧਿਤ ਅਨੁਛੇਦ 13 ਦੇ ਮੂਲ ਪਾਠ ਵਿੱਚ ਕੁਝ ਤਬਦੀਲੀਆਂ ਕਾਰਨ ਸਮਝੌਤੇ ‘ਤੇ ਹਸਤਾਖਰ ਨਹੀਂ ਕੀਤੇ ਜਾ ਸਕੇ ਸਨ। ਆਈਸੀਏਐੱਨ 2016 ਵਿੱਚ ਹੋਈ ਮੀਟਿੰਗ ਦੌਰਾਨ ਮਲੇਸ਼ੀਆ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ ਅਨੁਛੇਦ ਦੇ ਮੂਲ ਪਾਠ ਨੂੰ ਸੋਧਣ ਲਈ ਸਹਿਮਤ ਹੋ ਗਿਆ ਸੀ।

ਹਵਾਈ ਸੇਵਾਵਾਂ ਸਮਝੌਤੇ ਦੀਆਂ ਵਿਸ਼ੇਸ਼ਤਾਵਾਂ

• ਮੌਜੂਦਾ ਹਵਾਈ ਸੇਵਾਵਾਂ ਸਮਝੌਤੇ ‘ਤੇ 1974 ਵਿੱਚ ਹਸਤਾਖਰ ਕੀਤੇ ਗਏ ਸਨ, ਇਸ ਮੌਜੂਦਾ ਹਵਾਈ ਸੇਵਾਵਾਂ ਸਮਝੌਤੇ ਨੂੰ ਸੋਧਣ, ਅੱਪਡੇਟ ਕਰਨ ਅਤੇ ਆਧੁਨਿਕ ਬਣਾਉਣ ਦੀ ਲੋੜ ਸੀ।

• ਮੌਜੂਦਾ ਹਵਾਈ ਸੇਵਾਵਾਂ ਸਮਝੌਤੇ ਦੇ ਮੂਲ ਪਾਠ ਨੂੰ ਆਈਸੀਏਓ ਦੇ ਨਵੀਨਤਮ ਪੈਟਰਨ ਅਨੁਸਾਰ ਨਵੇਂ ਮੂਲ ਪਾਠ ਵਿੱਚ ਬਦਲਿਆ ਗਿਆ ਹੈ।

• ਤੀਜੇ ਦੇਸ਼ ਦੀਆਂ ਏਅਰਲਾਈਨਜ਼ ਲਈ ਸਹਿਕਾਰੀ ਮਾਰਕੀਟਿੰਗ ਵਿਵਸਥਾ ਸ਼ਾਮਲ ਕੀਤੀ ਗਈ ਹੈ।

• ਘਰੇਲੂ ਕੋਡ ਸ਼ੇਅਰ ਲਈ ਧਾਰਾ ਸ਼ਾਮਲ ਕੀਤੀ ਗਈ ਹੈ।

• ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ਵਿੱਚ ‘ਰੱਖਿਆ ਅਤੇ ਸੁਰੱਖਿਆ’ ‘ਤੇ ਅਨੁਛੇਦ ਸ਼ਾਮਲ ਕੀਤੇ ਗਏ ਹਨ।

• ਸੋਧੇ ਹੋਏ ਹਵਾਈ ਸੇਵਾਵਾਂ ਸਮਝੌਤੇ ਵਿੱਚ ‘ ਇੰਟਰਮੋਡਲ ਸੇਵਾਵਾਂ’ ਨਾਲ ਸਬੰਧਤ ਅਨੁਛੇਦ ਜੋੜੇ ਗਏ ਹਨ ਜਿਹੜੇ ਹਵਾਈ ਯਾਤਰੀਆਂ ਅਤੇ ਕਾਰਗੋ ਨੂੰ ਕਿਸੇ ਵੀ ਇੰਟਰਮੋਡਲ ਟਰਾਂਸਪੋਰਟ ਰਾਹੀਂ ਦੂਜੀ ਪਾਰਟੀ ਦੇ ਇਲਾਕੇ ਦੇ ਕਿਸੇ ਵੀ ਕੇਂਦਰ ਤੋਂ ਆਉਣ-ਜਾਣ ਦੀ ਪ੍ਰਵਾਨਗੀ ਦੇਣਗੇ।

***

AKT/VBA/SH