ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਿਆਂਮਾਰ ਵਿੱਚ ਬਾਗਾਨ ਸਥਿਤ ਭੁਚਾਲ ਨਾਲ ਨੁਕਸਾਨੇ ਗਏ ਪਗੋਡਿਆਂ ਦੀ ਸੰਭਾਲ ਲਈ ਮਿਆਂਮਾਰ ਨਾਲ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਹੈ। ਸਮਝੌਤੇ ‘ਤੇ ਹਸਤਾਖਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 6-7 ਸਤੰਬਰ, 2017 ਨੂੰ ਕੀਤੀ ਜਾਣ ਵਾਲੀ ਮਿਆਂਮਾਰ ਫੇਰੀ ਦੌਰਾਨ ਕੀਤੇ ਜਾਣਗੇ।
ਪ੍ਰੋਜੈਕਟ ਦੇ ਲਾਗੂ ਹੋਣ ਨਾਲ ਮਿਆਂਮਾਰ ਨਾਲ ਸਭਿੱਆਚਾਰ ਅਤੇ ਧਰਮ ਵਿੱਚ ਭਾਰਤ ਦੇ ਸਥਾਈ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਨਾਲ ਮਿਆਂਮਾਰ ਦੇ ਲੋਕਾਂ ਵਿੱਚ ਸੈਰ-ਸਪਾਟਾ ਮਹੱਤਵ ਦੇ ਪ੍ਰੋਜੈਕਟਾਂ ਦੇ ਨਾਲ ਹੀ ਧਾਰਮਿਕ ਮਹੱਤਵ ਕਾਰਨ ਭਾਰਤ ਪ੍ਰਤੀ ਵਿਸ਼ਾਲ ਸਦਭਾਵਨਾ ਪੈਦਾ ਹੋਵੇਗੀ। ਇਸ ਨਾਲ ਭਾਰਤ ਦੀ ਮਿਆਂਮਾਰ ਨਾਲ ਵਿਕਾਸ ਭਾਈਵਾਲੀ ਵਿੱਚ ਵੀ ਯੋਗਦਾਨ ਪਵੇਗਾ। ਬਾਗਾਨ ਮਿਆਂਮਾਰ ਵਿੱਚ ਇੱਕ ਅਹਿਮ ਸੈਰ ਸਪਾਟਾ ਆਕਰਸ਼ਣ ਹੈ। ਇਹ ਨਾ ਕੇਵਲ ਮਿਆਂਮਾਰ ਦੇ ਲੋਕਾਂ ਲਈ, ਸਗੋਂ ਦੂਜੇ ਦੇਸ਼ਾਂ ਦੇ ਸੈਲਾਨੀਆਂ ਨੂੰ ਵੀ ਸਮਾਰਕਾਂ ਦੀ ਬਹਾਲੀ ਅਤੇ ਸਾਂਭ ਸੰਭਾਲ ਵਿੱਚ ਭਾਰਤ ਦੀ ਮੁਹਾਰਤ ਦਾ ਪ੍ਰਦਰਸ਼ਨ ਕਰਨ ਦਾ ਅਵਸਰ ਹੋਵੇਗਾ।
*****
AKT/VBA/SH