Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਮੁਹਾਰਤ ਵਿਕਾਸ, ਵਿਵਸਾਇਕ ਸਿੱਖਿਆ ਅਤੇ ਟ੍ਰੇਨਿੰਗ ਦੇ ਖੇਤਰ ਵਿੱਚ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਨਾਲ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਡਲ ਦੀ ਮੀਟਿੰਗ ਨੇ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਨਾਲ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਮਝੌਤੇ ਮੈਮੋਰੈਂਡਮ ਨਾਲ ਵਿਵਸਾਇਕ ਸਿੱਖਿਆ ਅਤੇ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੇ ਖੇਤਰ ਵਿੱਚ ਇਨ੍ਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਵਧਾਉਣ ਦਾ ਰਾਹ ਪੱਧਰਾ ਹੋਵੇਗਾ।

 

ਬਾਹਰਲੇ ਦੇਸ਼ਾਂ ਨਾਲ ਸਹਿਯੋਗ ਕਰਨ ਨਾਲ ਭਾਰਤ ਨੂੰ ਮੁਹਾਰਤ ਈਕੋ ਪ੍ਰਣਾਲੀ ਮਜ਼ਬੂਤ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਇਸ ਨਾਲ ਬਿਹਤਰ ਰੋਜ਼ਗਾਰ ਸੰਭਾਵਨਾਵਾਂ ਲਈ ਨੌਜਵਾਨਾਂ ਨੂੰ ਮਾਹਰ ਬਣਾਇਆ ਜਾ ਸਕੇਗਾ। ਇਹ ਸਹਿਮਤੀ ਪੱਤਰ ਭਾਰਤ ਅਤੇ ਬ੍ਰਿਟੇਨ ਦੇ ਉਦਯੋਗਾਂ ਅਤੇ ਟ੍ਰੇਨਿੰਗ ਸੰਸਥਾਨਾਂ ਦਰਮਿਆਨ ਸ਼ਾਨਦਾਰ ਭਾਈਵਾਲੀ ਦੀ ਰੂਪ-ਰੇਖਾ ਤਿਆਰ ਕਰੇਗਾ ਅਤੇ ਭਾਰਤ ਵਿੱਚ ਮੁਹਾਰਤ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਵਧਾਉਣ ਵਿੱਚ ਸਹਾਇਤਾ ਦੇਵੇਗਾ।

 

ਸਹਿਮਤੀ ਪੱਤਰ ਨੂੰ ਲਾਗੂ ਕਰਨ ਸਬੰਧੀ ਪ੍ਰੋਜੈਕਟ ਲਈ ਪੈਸੇ ਦੇ ਪ੍ਰਬੰਧਨ ਸਰੂਪ ਦੋਹਾਂ ਧਿਰਾਂ ਵੱਲੋਂ ਆਪਸੀ ਤੌਰ ‘ਤੇ ਸਹਿਮਤੀ ਵੱਖ-ਵੱਖ ਸਮਝੌਤਿਆਂ ਵਿੱਚ ਦਿੱਤੀ ਜਾਵੇਗੀ।

 

ਪਿਛੋਕੜ

 

ਭਾਰਤ ਅਤੇ ਬ੍ਰਿਟੇਨ ਲਈ ਮੁਹਾਰਤ ਵਿਕਾਸ ਰਾਸ਼ਟਰੀ ਪਹਿਲ ਹੈ ਅਤੇ ਦੁਵੱਲੀ ਭਾਈਵਾਲੀ ਦਾ ਅਹਿਮ ਹਿੱਸਾ ਹੈ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਨਵੰਬਰ, 2016 ਵਿੱਚ ਸਹਿਯੋਗ ਦੇ ਪਹਿਲਾਂ ਵਾਲੇ ਇੱਕ ਖੇਤਰ ਵਜੋਂ ਮੁਹਾਰਤ ਵਿਕਾਸ ਅਤੇ ਉੱਦਮਤਾ ਨੂੰ ਸਵੀਕਾਰ ਕੀਤਾ ਸੀ।

 

 

ਏਕੇਟੀ/ਵੀਬੀਏ/ਐੱਸਐੱਚ