Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਯੋਜਨਾਬੰਦੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ ਨੂੰ ਪਿਛਲੀ ਤਰੀਕ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਉੱਤੇ 31 ਮਈ, 2018 ਨੂੰ ਹਸਤਾਖ਼ਰ ਹੋਏ ਸਨ।

ਇਸ ਸਹਿਮਤੀ ਪੱਤਰ ਦਾ ਉਦੇਸ਼ ਸ਼ਹਿਰੀ ਵਿਕਾਸ ਅਤੇ ਪ੍ਰਬੰਧਨ ਅਤੇ ਹੋਰ ਖੇਤਰਾਂ ਵਿੱਚ ਸਿੰਗਾਪੁਰ ਦੀਆਂ ਏਜੰਸੀਆਂ ਦੀ ਮੁਹਾਰਤ ਦਾ ਲਾਭ ਲੈਣ ਲਈ ਮਿਊਂਸਪਲ ਸੰਸਥਾਵਾਂ ਸਮੇਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਰਕਾਰੀ ਏਜੰਸੀਆਂ ਨੂੰ ਸਹਾਇਤਾ ਦੇਣਾ ਅਤੇ ਇਸ ਤਰ੍ਹਾਂ ਸ਼ਹਿਰੀ ਸੁਰੱਖਿਆ ਮਿਸ਼ਨ ਵਿੱਚ ਮਦਦ ਦੇਣਾ ਹੈ। ਇਸ ਨਾਲ ਨੀਤੀ ਆਯੋਗ ਵਿੱਚ ਸਮਰੱਥਾ ਸਿਰਜਣਾ ਹੋਵੇਗੀ ਅਤੇ ਸਬੂਤਾਂ ਅਧਾਰਤ ਨੀਤੀ ਲੇਖਣ, ਮੁੱਲਾਂਕਣ ਆਦਿ ਵਿੱਚ ਅਧਿਕਾਰੀ ਮੁਹਾਰਤ ਨਾਲ ਲੈਸ ਹੋਣਗੇ ਅਤੇ ਨੀਤੀ ਆਯੋਗ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਥਿੰਕ ਟੈਂਕ ਦੀ ਭੂਮਿਕਾ ਨਿਭਾਉਣ ਵਿੱਚ ਮਦਦ ਮਿਲੇਗੀ।

ਇਸ ਸਹਿਮਤੀ ਪੱਤਰ ਤਹਿਤ ਯੋਜਨਾਬੰਦੀ ਦੇ ਖੇਤਰ ਵਿੱਚ ਸਮਰੱਥਾ ਸਿਰਜਣ ਦਾ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਨਾਲ ਸ਼ਹਿਰੀ ਨਿਯੋਜਨ, ਪਾਣੀ ਅਤੇ ਗੰਦੇ ਪਾਣੀ ਦੀ ਮੈਨੇਜਮੈਂਟ, ਠੋਸ ਕਚਰਾ ਪ੍ਰਬੰਧਨ, ਟਰਾਂਸਪੋਰਟ ਪ੍ਰਣਾਲੀ ਅਤੇ ਜਨ ਵਿੱਤ ਪੋਸ਼ਣ (ਜਨਤਕ ਨਿਜੀ ਭਾਈਵਾਲੀ) ਦਾ ਕੰਮ ਕੀਤਾ ਜਾਵੇਗਾ।

ਪ੍ਰਮੁੱਖ ਪ੍ਰਭਾਵ

ਇਸ ਸਹਿਮਤੀ ਪੱਤਰ ਨਾਲ ਸ਼ਾਨਦਾਰ ਵਤੀਰਿਆਂ ਦੇ ਗਿਆਨ ਦਾ ਪ੍ਰਸਾਰ ਹੋਵੇਗਾ, ਸਮਰੱਥਾ ਦੀ ਸਿਰਜਣਾ ਹੋਵੇਗੀ ਅਤੇ ਸ਼ਹਿਰੀ ਯੋਜਨਾਬੰਦੀ, ਜਲ ਅਤੇ ਗੰਦਾ ਜਲ ਪ੍ਰਬੰਧਨ, ਠੋਸ ਕਚਰਾ ਪ੍ਰਬੰਧਨ, ਟਰਾਂਸਪੋਰਟ ਪ੍ਰਣਾਲੀ ਅਤੇ ਜਨ ਵਿੱਤ ਪੋਸ਼ਣ (ਜਨਤਕ ਨਿੱਜੀ ਭਾਈਵਾਲੀ) ਨੂੰ ਸਮਰਥਨ ਮਿਲੇਗਾ।

***

ਕੇਐੱਸ/ਐੱਸਐੱਨਸੀ/ਐੱਸਐੱਚ