Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਰਵਾਇਤੀ ਇਲਾਜ ਪ੍ਰਣਾਲੀ ਅਤੇ ਹੋਮੀਓਪੈਥੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸਾਓ ਤੋਮੇ ਅਤੇ ਦਵਾ ਪ੍ਰਿੰਸੀਪੇ (Principe) ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਂਦਰੀ ਮੰਤਰੀ ਮੰਡਲ ਨੇ ਰਵਾਇਤੀ ਇਲਾਜ ਪ੍ਰਣਾਲੀ ਅਤੇ ਹੋਮੀਓਪੈਥੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸਾਓ ਤੋਮੇ ਅਤੇ ਪ੍ਰਿੰਸੀਪੇ (Principe) ਦਰਮਿਆਨ ਸਹਿਮਤੀ ਪੱਤਰ ਨੂੰ ਪਿਛਲੀ ਤਰੀਕ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਸਹਿਮਤੀ ਪੱਤਰ ਉੱਤੇ ਮਾਰਚ 2018 ਵਿੱਚ ਹਸਤਾਖਰ ਕੀਤੇ ਗਏ ਸਨ।

ਪ੍ਰਮੁੱਖ ਪ੍ਰਭਾਵ

ਸਹਿਮਤੀ ਪੱਤਰ ਨਾਲ ਰਵਾਇਤੀ ਇਲਾਜ ਪ੍ਰਣਾਲੀ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਦੁਵੱਲਾ ਸਹਿਯੋਗ ਵਧੇਗਾ। ਸਾਂਝੀ ਵਿਰਾਸਤ ਨੂੰ ਵੇਖਦੇ ਹੋਏ ਇਹ ਦੋਹਾਂ ਦੇਸ਼ਾਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ।

ਲਾਗੂ ਕਰਨ ਦੀ ਨੀਤੀ ਅਤੇ ਟੀਚੇ

ਜਿਸ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਗਏ ਹਨ, ਦੀ ਕਾਪੀ ਮਿਲਣ ਉੱਤੇ ਦੋਹਾਂ ਧਿਰਾਂ ਦਰਮਿਆਨ ਸਰਗਰਮੀਆਂ ਸ਼ੁਰੂ ਹੋਣਗੀਆਂ। ਦੋਹਾਂ ਦੇਸ਼ਾਂ ਵਲੋਂ ਕੀਤੀਆਂ ਜਾਣ ਵਾਲੀਆਂ ਪਹਿਲਾਂ ਹਸਤਾਖਰਤ ਸਹਿਮਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਹੋਣਗੀਆਂ ਅਤੇ ਸਹਿਮਤੀ ਪੱਤਰ ਦੇ ਸੰਚਾਲਨ ਤੱਕ ਨਿਰੰਤਰ ਪ੍ਰਕਿਰਿਆ ਜਾਰੀ ਰਹੇਗੀ।

***

ਏਕੇਟੀ/ਵੀਬੀਏ/ਐੱਸਐੱਚ