ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ (ਐੱਚਈਸੀ) ਲਿਮਟਿਡ ਰਾਂਚੀ ਵੱਲੋਂ ਮੌਜੂਦਾ ਸਮੇਂ ਵਿੱਚ ਨਾ ਵਰਤੀ ਜਾਣ ਵਾਲੀ ਜ਼ਮੀਨ ਨੂੰ ਐੱਚਈਸੀ ਦੀ 675.43 ਏਕੜ ਜ਼ਮੀਨ ਤਬਦੀਲੀ ਜ਼ਰੀਏ ਝਾਰਖੰਡ ਸਰਕਾਰ ਨੂੰ ਦੇਣ ਲਈ ਮੁਦਰੀਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਐੱਚਈਸੀ ਨੂੰ 742.98 ਕਰੋੜ ਰੁਪਏ ਪੈਦਾ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਪੈਸੇ ਨੂੰ ਕਰਮਚਾਰੀਆਂ ਨਾਲ ਸਬੰਧਿਤ ਬਕਾਏ ਜਿਵੇਂ ਗ੍ਰੈਚੁਟੀ, ਪੀਐੱਫ, ਲੀਵ ਇਨਕੈਸ਼ਮੈਂਟ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਹੋਰ ਰਿਟਾਇਰਮੈਂਟ ਲਾਭ ਦੇਣ ਲਈ ਵਰਤਿਆ ਜਾਏਗਾ। ਇਹ ਪੈਸਾ ਐੱਚਈਸੀ ਨੂੰ ਸਰਕਾਰੀ ਬਕਾਏ, ਬੈਂਕਾਂ ਦੇ ਬਕਾਏ ਅਤੇ ਹੋਰ ਤੁਰੰਤ ਦੇਣਦਾਰੀਆਂ ਖਤਮ ਕਰਨ ਵਿੱਚ ਮਦਦ ਕਰੇਗਾ।
ਜ਼ਮੀਨ ਦੀ ਇਸ ਤਬਦੀਲੀ ਨਾਲ ਝਾਰਖੰਡ ਸਰਕਾਰ ਦੀਆਂ ਸਮਾਰਟ ਸਿਟੀ ਪ੍ਰੋਜੈਕਟ ਅਤੇ ਜਨਤਾ ਦੇ ਵੱਡੇ ਹਿੱਤ ਵਿੱਚ ਰਾਜ ਦੀ ਰਾਜਧਾਨੀ ਵਿੱਚ ਹੋਰ ਵਿਕਾਸ ਪ੍ਰੋਜੈਕਟਾਂ ਲਈ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
AKT/VBA/SH