Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ ਲਈ ਉਤਪਾਦਕਤਾਂ ਨਾਲ ਸਬੰਧਤ ਬੋਨਸ ਨੂੰ ਪ੍ਰਵਾਨ ਕੀਤਾ, ਦੁਸਹਿਰੇ/ਪੂਜਾ ਤੋਂ ਪਹਿਲਾਂ ਅਦਾਇਗੀ , ਰੇਲਵੇ ਦੀ ਉਦਪਾਦਕਾਤਾ ਤੇ ਦਕਸ਼ਤਾ ਸੁਧਾਰਨ ਲਈ ਪ੍ਰੇਰਕ (Incentive)


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਂਠ ਕੇਂਦਰੀ ਮੰਤਰੀ ਮੰਡਲ ਨੇ ਸਾਲ 2016-17 ਵਾਸਤੇ ਰੇਲਵੇ ਦੇ ਯੋਗ ਨਾਨ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜਿਆ ਬੋਨਸ (ਪੀਐੱਲਬੀ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਤਕਰੀਬਨ 12.30 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਫਾਇਦਾ ਹੇਵੇਗਾ। ਇਹ ਅਦਾਇਗੀ ਦਸਹਿਰੇ/ਪੂਜਾ ਛੁਟਆਂ ਤੋਂ ਪਹਿਲਾਂ ਕੀਤੀ ਜਾਵੇਗੀ ਤਾ ਕਿ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਲੱਖਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਸਕੇ।

ਪੀ ਐੱਲ ਬੀ (PLB) ਦੀ ਅਦਾਇਗੀ ਇੱਕ ਵੱਡੀ ਹੌਸਲਾ ਅਫਜਾਈ ਹੋਵੇਗੀ ਜਿਹੜੀ ਕਿ ਬਹੁਤ ਸਾਰੇ ਰੇਲਵੇ ਕਰਮਚਾਰੀਆਂ ਵਾਸਤੇ, ਖਾਸ ਕਰਕੇ ਰੇਲਵੇ ਅਪਰੈਸ਼ਨ ਨਾਲ ਜੁੜੇ ਕਰਮਚਾਰੀਆਂ ਨੂੰ ਆਪਣੀ ਉਤਪਾਦਕਤਾ ਅਤੇ ਸੁਰੱਖਿਆ, ਗਤੀ ਅਤੇ ਰੇਲਵੇ ਗਾਹਕਾਂ ਲਈ ਸੇਵਾਵਾਂ ਨੂੰ ਵਧਾਉਣ ਲਈ ਪ੍ਰੇਰਤ ਕਰੇਗੀ ।ਭਾਰਤੀ ਰੇਲਵੇ ਸਭ ਤੋਂ ਵੱਧ ਆਮ ਜਨਤਾ ਦੇ ਭਲੇ ਦੇ ਆਦਰਸ਼ `ਤੇ ਕੰਮ ਕਰਦਾ ਹੈ ਅਤੇ ਇਸ ਸਬੰਧ ਵਿੱਚ ਇਹ ਬੇਨਸ ਦੀ ਅਦਾਇਗੀ ਰੇਲਵੇ ਸੰਚਾਲਨ ਆਪਣੀ ਜਿੰਮੇਵਾਰੀ ਅਤੇ ਦਕਸ਼ਤਾ ਵਧਾਉਣ ਵਿੱਚ ਸਹਾਇਤਾ ਕਰੇਗੀ।

ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਪੀ ਐੱਲ ਬੀ ਦੀ ਅਦਾਇਗੀ ਦਾ ਵਿੱਤੀ ਭਾਰ ਅੰਦਾਜਨ 2,245.45 ਕਰੋੜ ਰੁਪਏ ਹੋਵੇਗਾ। ਪੀ ਐੱਲ ਬੀ ਵਾਸਤੇ ਤਨਖਾਹ ਬਣਾਉਣ ਦੀ ਸੀਮਾ 7000 ਰੁਪਏ ਮਹੀਨਾ ਨਿਰਧਾਰਤ ਕੀਤੀ ਗਈ ਹੈ। ਇੱਕ ਯੋਗ ਰੇਲਵੇ ਕਰਮਚਾਰੀ ਨੂੰ 78 ਦਿਨਾਂ ਦੇ ਬੋਨਸ ਵਾਸਤੇ ਵੱਧ ਤੋਂ ਵੱਧ ਦੇਣਯੋਗ ਰਾਸ਼ੀ 17,951/- ਰੁਪਏ ਹੈ।

*****

AKT/VBA/SH