ਪੀਐੱਮਇੰਡੀਆ
* ਭਾਰਤੀ ਰੇਲਵੇ ਵਿਸ਼ਾਲ ਟੈਕਨਾਲੋਜੀਕਲ ਅਤੇ ਮੂਲ ਢਾਂਚੇ ਦੇ ਅੱਪਗ੍ਰੇਡੇਸ਼ਨ ਨਾਲ ਆਧੁਨਿਕੀਕਰਨ ਦੇ ਰਾਹ ‘ਤੇ
* ‘ਮੇਕ ਇਨ ਇੰਡੀਆ‘ ਅਤੇ ‘ਸਕਿੱਲ ਇੰਡੀਆ‘ ਵਿੱਚ ਯੋਗਦਾਨ ਅਤੇ ਵੱਡੇ ਪੱਧਰ ਉੱਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ
* ਖੋਜ ਉੱਦਮਤਾ ਪੈਦਾ ਕਰੇਗੀ ਅਤੇ ਸਟਾਰਟ ਅੱਪ ਪਹਿਲ ਦੀ ਹਮਾਇਤ ਕਰੇਗੀ
* ਆਧੁਨਿਕ ਸਿੱਖਿਆ ਅਤੇ ਤਕਨਾਲੋਜੀ ਐਪਲੀਕੇਸ਼ਨਾਂ ਦੀ ਵਰਤੋਂ – ਸਰਵਉੱਚ ਸੰਸਥਾਨ ਵਜੋਂ ਸਥਾਪਨਾ, ਜੋ ਕਿ ਆਧੁਨਿਕ ਸਿੱਖਿਆ ਅਤੇ ਟੈਕਨਾਲੋਜੀ ਐਪਲੀਕੇਸ਼ਨਾਂ ਦੀ ਵਰਤੋਂ ਉੱਚ ਵਿੱਦਿਆ ਅਤੇ ਟ੍ਰੇਨਿੰਗ ਲਈ ਕਰੇਗੀ
* ਭਾਰਤ, ਟ੍ਰਾਂਸਪੋਰਟੇਸ਼ਨ ਖੇਤਰ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਅਤਿ ਤਕਨੀਕੀ ਤਕਨੀਕ ਨਾਲ ਵਿਸ਼ਵ ਆਗੂ ਵਜੋਂ ਉੱਭਰੇਗਾ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਰੇਲ ਮੰਤਰਾਲੇ ਦੀ ਇੱਕ ਕਾਇਆਪਲਟ ਪਹਿਲਕਦਮੀ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਅਧੀਨ ਵਡੋਦਰਾ ਵਿੱਚ ਦੇਸ਼ ਦੀ ਪਹਿਲੀ ਰਾਸ਼ਟਰੀ ਰੇਲ ਟਰਾਂਸਪੋਰਟ ਯੂਨੀਵਰਸਿਟੀ (ਐੱਨਆਰਟੀਯੂ) ਕਾਇਮ ਕੀਤੀ ਜਾਵੇਗੀ ਜਿਸ ਵਿੱਚ ਮਨੁੱਖੀ ਸੋਮਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਸਮਰੱਥਾ ਦਾ ਵਿਕਾਸ ਕੀਤਾ ਜਾਵੇਗਾ। ਇਹ ਨਵਾਂ ਵਿਚਾਰ ਪ੍ਰਧਾਨ ਮੰਤਰੀ ਦੀ ਪ੍ਰੇਰਨਾ ਨਾਲ ਸਾਹਮਣੇ ਆਇਆ ਅਤੇ ਇਹ ਨਿਊ ਇੰਡੀਆ ਵੱਲ ਜਾਣ ਲਈ ਰੇਲਵੇ ਦੀ ਕਾਇਆਪਲਟ ਵਿੱਚ ਮਦਦ ਕਰੇਗਾ।
ਇਹ ਯੂਨੀਵਰਸਿਟੀ ਨੋਵੋ ਕੈਟਾਗਰੀ ਵਿੱਚ ਡੀਮਡ ਯੂਨੀਵਰਸਿਟੀ ਵਜੋਂ, ਯੂਜੀਸੀ ਦੀਆਂ ਸ਼ਰਤਾਂ ਅਨੁਸਾਰ (ਇੰਸਟੀਚਿਊਸ਼ਨ ਡੀਮਡ ਟੂ ਬੀ ਯੂਨੀਵਰਸਿਟੀਜ਼) ਰੈਗੂਲੇਸ਼ਨ, 2016 ਅਧੀਨ ਕਾਇਮ ਕੀਤੀ ਜਾਵੇਗੀ। ਸਰਕਾਰ ਇਸ ਲਈ ਸਭ ਪ੍ਰਵਾਨਗੀਆਂ ਅਪ੍ਰੈਲ, 2018 ਤੱਕ ਲੈਣ ਲਈ ਕੰਮ ਕਰ ਰਹੀ ਹੈ ਅਤੇ ਇਸ ਦਾ ਪਹਿਲਾ ਵਿੱਦਿਅਕ ਪ੍ਰੇਗਰਾਮ ਜੁਲਾਈ, 2018 ਤੋਂ ਚਾਲੂ ਹੋਵੇਗਾ।
ਕੰਪਨੀ ਕਾਨੂੰਨ, 2013 ਦੀ ਧਾਰਾ 8 ਅਧੀਨ ਇੱਕ ਮੁਨਾਫਾ ਨਾ ਕਮਾਉਣ ਵਾਲੀ ਕੰਪਨੀ ਵਜੋਂ ਇਸ ਦੀ ਸਥਾਪਨਾ ਰੇਲ ਮੰਤਰਾਲਾ ਵੱਲੋਂ ਕੀਤੀ ਜਾਵੇਗੀ ਅਤੇ ਯੂਨੀਵਰਸਿਟੀ ਦਾ ਪ੍ਰਬੰਧਨ ਇਸ ਕੰਪਨੀ ਵੱਲੋਂ ਚਲਾਇਆ ਜਾਵੇਗਾ। ਇਹ ਕੰਪਨੀ ਯੂਨੀਵਰਸਿਟੀ ਨੂੰ ਵਿੱਤੀ ਅਤੇ ਮੂਲ ਢਾਂਚੇ ਸਬੰਧੀ ਮਦਦ ਦੇਵੇਗੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪ੍ਰੋ-ਚਾਂਸਲਰ ਨਿਯੁਕਤ ਕੀਤੇ ਜਾਣਗੇ। ਇਸ ਦੇ ਬੋਰਡ ਆਵ੍ ਮੈਨੇਜਮੈਂਟ ਵਿੱਚ ਪੇਸ਼ੇਵਰ ਅਤੇ ਵਿੱਦਿਅਕ ਮਾਹਿਰ ਸ਼ਾਮਲ ਹੋਣਗੇ ਅਤੇ ਇਹ ਇੱਕ ਸੁਤੰਤਰ ਮੈਨੇਜਿੰਗ ਕੰਪਨੀ ਹੋਵੇਗੀ ਜਿਸ ਨੂੰ ਆਪਣੀਆਂ ਵਿੱਦਿਅਕ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਖੁਦਮੁਖਤਿਆਰੀ ਹਾਸਲ ਹੋਵੇਗੀ।
ਇਸ ਦੇ ਲਈ ਨੈਸ਼ਨਲ ਅਕੈਡਮੀ ਆਵ੍ ਇੰਡੀਅਨ ਰੇਲਵੇਜ਼ (ਐੱਨਏਆਈਆਰ) ਦੀ ਜ਼ਮੀਨ ਅਤੇ ਢਾਂਚੇ ਦੀ ਵਰਤੋਂ ਕੀਤੀ ਜਾਵੇਗੀ ਅਤੇ ਉਸ ਨੂੰ ਇਸ ਹਿਸਾਬ ਨਾਲ ਢੁਕਵੇਂ ਢੰਗ ਨਾਲ ਢਾਲਿਆ ਜਾਵੇਗਾ ਅਤੇ ਉਸ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਹਾਜ਼ਰੀ ਪੂਰੀ ਹੋਣ ਉੱਤੇ ਇਸ ਵਿੱਚ ਕੁੱਲ 3 ਹਜ਼ਾਰ ਵਿਦਿਆਰਥੀ ਹੋਣ ਦੀ ਆਸ ਹੈ। ਨਵੀਂ ਯੂਨੀਵਰਸਿਟੀ, ਸੰਸਥਾ ਦੇ ਫੰਡਾਂ ਦਾ ਪ੍ਰਬੰਧ ਪੂਰੀ ਤਰ੍ਹਾਂ ਰੇਲ ਮੰਤਰਾਲੇ ਵੱਲੋਂ ਕੀਤਾ ਜਾਵੇਗਾ।
ਇਹ ਯੂਨੀਵਰਸਿਟੀ ਭਾਰਤੀ ਰੇਲਵੇ ਨੂੰ ਆਧੁਨਿਕੀਕਰਣ ਦੇ ਰਾਹ ਉੱਤੇ ਪਾਵੇਗੀ ਅਤੇ ਟਰਾਂਸਪੋਰਟ ਖੇਤਰ ਵਿੱਚ ਉਤਪਾਦਕਤਾ ਵਧਾ ਕੇ ਭਾਰਤ ਨੂੰ ਵਿਸ਼ਵ ਆਗੂ ਬਣਨ ਵਿੱਚ ਮਦਦ ਕਰੇਗੀ ਅਤੇ ਨਾਲ ਹੀ ‘ਮੇਕ ਇਨ ਇੰਡੀਆ’ ਨੂੰ ਹੱਲਾਸ਼ੇਰੀ ਦੇਵੇਗੀ। ਇਹ ਸਕਿੱਲਡ ਮਨੁੱਖੀ ਸ਼ਕਤੀ ਦਾ ਇਕ ਸੋਮਾ ਤਿਆਰ ਕਰੇਗੀ ਅਤੇ ਵਧੀਆ ਸੁਰੱਖਿਆ,ਗਤੀ ਅਤੇ ਸੇਵਾ ਪ੍ਰਦਾਨ ਕਰੇਗੀ। ਇਹ ਯੂਨੀਵਰਸਿਟੀ ਤਕਨਾਲੋਜੀ ਨੂੰ ਚੈਨੇਲਾਈਜ਼ ਕਰ ਕੇ ਅਤੇ ਗਿਆਨ ਵੰਡ ਕੇ ‘ਸਟਾਰਟ ਅੱਪ ਇੰਡੀਆ’ ਅਤੇ ‘ਸਕਿੱਲ ਇੰਡੀਆ’ ਵਿੱਚ ਮਦਦ ਕਰੇਗੀ। ਇਹ ਰੁਜ਼ਗਾਰ ਦੇ ਮੌਕੇ ਵੱਡੇ ਪੱਧਰ ਉੱਤੇ ਪੈਦਾ ਕਰੇਗੀ। ਇਸ ਨਾਲ ਰੇਲਵੇ ਅਤੇ ਟਰਾਂਸਪੋਰਟੇਸ਼ਨ ਸੈਕਟਰ ਦਾ ਕਾਇਆਪਲਟ ਹੋਵੇਗਾ ਅਤੇ ਲੋਕਾਂ ਅਤੇ ਵਸਤਾਂ ਦੀ ਆਵਾਜਾਈ ਤੇਜ਼ ਹੋਵੇਗੀ। ਵਿਸ਼ਵ ਭਾਈਵਾਲੀ ਅਤੇ ਅਤਿ ਤਕਨੀਕੀ ਤਕਨੀਕ ਤੱਕ ਪਹੁੰਚ ਕਰ ਕੇ ਭਾਰਤ ਹੁਨਰ ਦੇ ਇੱਕ ਕੇਂਦਰ ਵਜੋਂ ਉਭਰੇਗਾ।
ਯੂਨੀਵਰਸਿਟੀ ਵਿੱਚ ਸਿੱਖਿਆ ਦੇ ਆਧੁਨਿਕ ਟੈਕਨਾਲੋਜੀ (ਸੈਟੇਲਾਈਟ ਅਧਾਰਤ ਟਰੈਕਿੰਗ, ਰੇਡੀਓ ਫ੍ਰੀਕੁਐਂਸੀ ਪਛਾਣ, ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਮਦਦ ਲਏ ਜਾਣ ਦੀ ਆਸ ਹੈ ਜਿਸ ਨਾਲ ਕਾਰਗੁਜ਼ਾਰੀ ਅਤੇ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ । ਭਾਰਤੀ ਰੇਲਵੇ ਨਾਲ ਨਜ਼ਦੀਕੀ ਸਹਿਯੋਗ ਇਹ ਯਕੀਨੀ ਬਣਾਵੇਗਾ ਕਿ ਲੋਕਾਂ ਦੀ ਰੇਲਵੇ ਦੀਆਂ ਪੂਰੀਆਂ ਸਹੂਲਤਾਂ ਤੱਕ ਪਹੁੰਚ ਹੋਵੇ। ਇਹ ‘ਲਾਈਵ ਲੈਬਸ’ ਵਜੋਂ ਕੰਮ ਕਰੇਗੀ ਜਿਸ ਨਾਲ ਲੋਕ ਜੀਵਨ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕੱਢ ਸਕਣਗੇ।
ਏਕੇਟੀ/ਵੀਬੀਏ/ਐੱਸਐੱਚ