Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਅਨਿਲ ਮਾਧਵ ਦਵੇ ਦੇ ਦੇਹਾਂਤ ਤੇ ਦੁਖ ਪ੍ਰਗਟ ਕੀਤਾ


ਕੇਂਦਰੀ ਮੰਤਰੀ ਮੰਡਲ ਨੇ ਅੱਜ ਨਵੀਂ ਦਿੱਲੀ ਵਿਖੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੇਂਦਰੀ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਅਨਿਲ ਮਾਧਵ ਦਵੇ ਦੇ ਦੁਖਦਾਇਕ ਦੇਹਾਂਤ ਤੇ ਅਫਸੋਸ ਪ੍ਰਗਟ ਕੀਤਾ । ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਉਹਨਾਂ ਦੇ ਦੇਹਾਂਤ ਨਾਲ ਮੁਲਕ ਨੇ ਇੱਕ ਅਨੁਭਵੀ ਅਤੇ ਵਿਲੱਖਣ ਨੇਤਾ ਗਵਾ ਲਿਆ ਹੈ । ਜਿਨ੍ਹਾਂ ਨੇ ਇੱਕ ਸਾਂਸਦ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਹੁੰਦੇ ਹੋਏ ਕਈ ਮਹੱਤਵਪੂਰਣ ਪਦਵੀਆਂ ਤੇ ਵੀ ਕੰਮ ਕੀਤਾ । ਮੰਤਰੀ ਮੰਡਲ ਦੀ ਮੀਟਿੰਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਵਿਚ ਪੂਰੇ ਮੁਲਕ ਅਤੇ ਸਰਕਾਰ ਦੀ ਤਰਫੋਂ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ । ਪਾਸ ਮਤੇ ਦਾ ਮੂਲ ਪਾਠ ਹੇਠਾਂ ਲਿਖੇ ਅਨੁਸਾਰ ਹੈ :

“ਸ਼੍ਰੀ ਅਨਿਲ ਮਾਧਵ ਦਵੇ ਦਾ ਜਨਮ 6 ਜੁਲਾਈ, 1956 ਨੂੰ ਬਾਰਨਗਰ, ਉਜੈਨ (ਮੱਧ ਪ੍ਰਦੇਸ਼) ਵਿਖੇ ਹੋਇਆ । ਉਹਨਾਂ ਗੁਜਰਾਤੀ ਕਾਲਜ, ਇੰਦੌਰ ਤੋਂ ਐੱਮ.ਕਾਮ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪੇਂਡੂ ਵਿਕਾਸ ਤੇ ਪ੍ਰਬੰਧਨ ਵਿੱਚ ਮੁਹਾਰਤ ਹਾਸਲ ਕੀਤੀ । ਸ਼੍ਰੀ ਦਵੇ ਇੱਕ ‘ਨਦੀ ਨਿਗਰਾਨ’, ‘ਵਾਤਾਵਰਣ ਮਾਹਿਰ’ ਅਤੇ ਸਮਾਜ ਸੇਵਕ ਸਨ । ਉਹ ਇੱਕ ਵਿਕਸਤ ਲੇਖਕ ਸਨ ਜਿਹਨਾਂ ਨੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਕਈ ਕਿਤਾਬਾਂ ਲਿਖੀਆਂ । ਉਹ ਜਨ ਅਭਿਆਨ ਪ੍ਰੀਸ਼ਦ ਦੇ ਸੰਚਾਲਕ ਸਨ ਅਤੇ ਉਹਨਾਂ ਨੇ ਇੱਕ ਮਾਸਿਕ ਰਸਾਲੇ ਚਰੈਵੇਤੀ (charaiveti), ਜਨ ਅਭਿਆਨ ਪ੍ਰੀਸ਼ਦ ਜਰਨਲ (JAP) ਦਾ ਸੰਪਾਦਨ ਵੀ ਕੀਤਾ । ਉਹ ਇੱਕ ਸਿਖਿਅਤ ਪਾਇਲਟ ਵੀ ਸਨ ਜਿਹਨਾਂ ਨੇ ਸੈਸਨਾ ਏਅਰਕਰਾਫਟ 173 ਨੂੰ ਨਰਮਦਾ ਨਦੀ ਦੇ ਉਪਰ ਉਸ ਦੇ ਨਿਕਾਸ ਸਥਾਨ ਤੇਂ ਨਦੀ ਦੀ ਪੂਰੀ ਲੰਬਾਈ ਦੇ ਨਾਲ ਨਾਲ 1312 ਕਿਲੋਮੀਟਰ ਹਵਾਈ ਯਾਤਰਾ ਪੂਰੀ ਕੀਤੀ । ਉਹਨਾਂ ਨੇ ਛਤਰਪਤੀ ਸ਼ਿਵਾ ਜੀ ਤੇ ਅਧਾਰਤ ਨਾਟਕ ‘ਜਨਤਾ ਰਾਜ’ ਦਾ ਮੰਚਨ ਵੀ ਕੀਤਾ ਜੋ ਲੰਦਨ ਵਿੱਚ ਵੈਂਬਲੇ ਸਮੇਤ ਹੋਰ ਕਈ ਥਾਵਾਂ ਤੇ 1000 ਵਾਰੀ ਸਟੇਜ ਤੇ ਖੇਡਿਆ ਜਾ ਚੁੱਕਾ ਹੈ ।

2009 ਵਿੱਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਸੰਸਦ ਦੀਆਂ ਵੱਖ ਵੱਖ ਕਮੇਟੀਆਂ ਵਿੱਚ ਰਹੇ ਜਿਹਨਾਂ ਵਿੱਚ ‘ਜਲ ਸੰਸਾਧਨ ਦੀ ਕਮੇਟੀ’ ਅਤੇ ‘ਸੂਚਨਾ ਅਤੇ ਪ੍ਰਸਾਰ ਮੰਤਰਾਲੇ ਦੀ ਸਲਾਹਕਾਰ ਕਮੇਟੀ’ ਵੀ ਸ਼ਾਮਲ ਹੈ । ਉਹ ਵਿਸ਼ਵ-ਵਿਆਪੀ ਤਪਸ ਅਤੇ ਜਲਵਾਯੂ ਪਰਿਵਰਤਨ ਸੰਬੰਧੀ ਪਾਰਲੀਮੈਂਟਰੀ ਫੋਰਸ ਦੇ ਮੈਂਬਰ ਵੀ ਸਨ । ਉਹ 2016 ਵਿੱਚ ਦੁਬਾਰਾ ਰਾਜ ਸਭਾ ਲਈ ਚੁਣੇ ਗਏ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਬਣ ਗਏ ।

ਸ਼੍ਰੀ ਅਨਿਲ ਮਾਧਵ ਦਵੇ ਇੱਕ ਸੱਚੇ ਸਮਾਜ ਸੇਵਕ ਸਨ ਜੋ ਜ਼ਿਆਦਾ ਕਰਕੇ ਗਰੀਬ ਅਤੇ ਦੱਬੇ ਕੁਚਲੇ ਲੋਕਾਂ ਦੇ ਹਮਦਰਦ ਕਰਕੇ ਜਾਣੇ ਜਾਂਦੇ ਸਨ । ਵਾਤਾਵਰਣ ਮਾਹਿਰਾਂ ਦੇ ਤੌਰ ਤੇ ਉਹਨਾਂ ਨੇ ਨਰਮਦਾ ਨਦੀ ਦੀ ਸਾਂਭ-ਸੰਭਾਲ ਲਈ ਬੜੇ ਜ਼ੋਰ-ਸ਼ੋਰ ਨਾਲ ਕੰਮ ਕੀਤਾ । ਉਹ ਇੱਕ ਸੱਚੇ ਰਾਸ਼ਟਰਵਾਦੀ ਸਨ ਜਿਹਨਾਂ ਨੇ ਜਨਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਮਰਤਾ ਅਤੇ ਦਇਆ-ਭਾਵ ਨਾਲ ਨਿਭਾਈਆਂ । ਉਹਨਾਂ ਦੇ ਅਕਾਲ ਚਲਾਣੇ ਨਾਲ ਰਾਸ਼ਟਰ ਨੇ ਮੱਧ ਪ੍ਰਦੇਸ਼ ਤੋਂ ਇੱਕ ਉੱਘਾ ਨੇਤਾ ਗਵਾ ਲਿਆ ਹੈ ।

AKT/NT