Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਹਿਯੋਗ ’ਤੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਹਿਯੋਗ ’ਤੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਹਿਮਤੀ ਪੱਤਰ ’ਤੇ ਮਈ 2018 ਨੂੰ ਨਵੀਂ ਦਿੱਲੀ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਧਰਤੀ ਵਿਗਿਆਨ, ਮੰਤਰੀ ਡਾ. ਹਰਸ਼ਵਰਧਨ ਨੇ ਅਤੇ ਮਈ 2018 ਨੂੰ ਜਕਾਰਤਾ ਵਿੱਚ ਇੰਡੋਨੇਸ਼ੀਆ ਵੱਲੋਂ ਉੱਥੋਂ ਦੇ ਖੋਜ, ਟੈਕਨੋਲੋਜੀ ਅਤੇ ਉੱਚ ਸਿੱਖਿਆ ਮੰਤਰੀ ਸ਼੍ਰੀ ਮੁਹੰਮਦ ਨਾਸਿਰ ਨੇ ਹਸਤਾਖਰ ਕੀਤੇ ਸਨਇਸ ਸਹਿਮਤੀ ਪੱਤਰ ’ਤੇ ਹਸਤਾਖਰ ਹੋਣ ਨਾਲ ਦੋਹਾਂ ਦੇਸ਼ਾਂ ਦੇ ਦੁੱਵਲੇ ਸਬੰਧਾਂ ਨਾਲ ਇੱਕ ਨਵਾਂ ਅਧਿਆੲ ਖੁੱਲ੍ਹੇਗਾ। ਇਸ ਨਾਲ ਦੋਹਾਂ ਪੱਖਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਆਪਸੀ ਹਿੱਤਾਂ ਨੂੰ ਸੰਤੁਲਤ ਕਰਨ ਲਈ ਪੂਰਕ ਤਾਕਤ ਮਿਲੇਗੀ।

ਇਸ ਸਹਿਮਤੀ ਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਮਾਨਤਾ ਅਤੇ ਆਪਸੀ ਲਾਭ ਦੇ ਅਧਾਰ ਤੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਯੋਗ ਨੂੰ ਉਤਸ਼ਾਹ ਦੇਣਾ ਹੈ। ਇਸ ਦੇ ਹਿਤਧਾਰਕਾਂ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਗਿਆਨਿਕ ਸੰਗਠਨਾਂ ਦੇ ਖੋਜਕਰਤਾ, ਸਿੱਖਿਆ, ਆਰਐਂਡਡੀ ਪ੍ਰਯੋਗਸ਼ਾਲਾ ਅਤੇ ਕੰਪਨੀਆਂ ਸ਼ਾਮਲ ਹਨ। ਫੌਰੀ ਸਹਿਯੋਗ ਲਈ ਪਹਿਚਾਣ ਕੀਤੇ ਗਏ ਸੰਭਾਵਿਤ ਖੇਤਰਾਂ ਵਿੱਚ ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਸਮੁੰਦਰੀ ਵਿਗਿਆਨ ਅਤੇ ਟੈਕਨੋਲੋਜੀ, ਜੀਵਨ ਵਿਗਿਆਨ (ਜੈਵ ਟੈਕਨੋਲੋਜੀ, ਖੇਤੀਬਾੜੀ ਅਤੇ ਜੈਵ ਚਿਕਿਤਸਾ ਵਿਗਿਆਨ), ਊਰਜਾ ਖੋਜ, ਜਲ ਟੈਕਨੋਲੋਜੀ, ਆਪਦਾ ਪ੍ਰਬੰਧਨ, ਸਪੇਸ ਵਿਗਿਆਨ, ਟੈਕਨੋਲੋਜੀ ਅਤੇ ਐਪਲੀਕੇਸ਼ਨ, ਜਿਓਸਪੇਸ਼ਿਅਲ ਇੰਨਫੋਰਮੇਸ਼ਨ ਅਤੇ ਐਪਲਾਈਡ ਕੈਮਿਸਟ੍ਰੀ ਸ਼ਾਮਲ ਹਨ

 

***