Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਗਿਆਨ , ਟੈਕਨੋਲੋਜੀ, ਖੇਤੀਬਾੜੀ ਆਦਿ ਖੇਤਰਾਂ ਵਿੱਚ ਆਪਸੀ ਲਾਭ ਲਈ ਵਿਗਿਆਨਕ ਅਤੇ ਟੈਕਨੋਲੋਜੀਕਲ ਸਹਿਯੋਗ ‘ਤੇ ਭਾਰਤ ਅਤੇ ਬੇਲਾਰੂਸ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੂੰ ਵਿਗਿਆਨ, ਟੈਕਨੋਲੋਜੀ, ਖੇਤੀਬਾੜੀ ਆਦਿ ਖੇਤਰਾਂ ਵਿਚ ਆਪਸੀ ਲਾਭ ਲਈ ਵਿਗਿਆਨਕ ਅਤੇ ਤਕਨਾਲੋਜੀਕਲ ਸਹਿਯੋਗ ‘ਤੇ ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ (ਆਈਐੱਨਐੱਸਏ) ਅਤੇ ਬੇਲਾਰੂਸ ਦੀ ਰਾਸ਼ਟਰੀ ਵਿਗਿਆਨ ਅਕਾਦਮੀ (ਐੱਨਏਐੱਸਬੀ) ਦਰਮਿਆਨ ਸਮਝੌਤੇ ਦੀ ਜਾਣਕਾਰੀ ਦਿੱਤੀ ਗਈ ਹੈ।

12 ਸਿਤੰਬਰ, 2017 ਨੂੰ ਜਦੋਂ ਬੇਲਾਰੂਸ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਅਲੈਗਜੈਂਡਰ ਲੂਕਾਸੈਂਕੋ (Mr. Alexander Lukashenko) ਨਵੀਂ ਦਿੱਲੀ ਆਏ ਸਨ, ਉਸ ਸਮੇਂ ਇਹ ਸਮਝੌਤਾ ਕੀਤਾ ਗਿਆ ਸੀ।

ਇਸ ਸਮਝੌਤੇ ਦਾ ਮੰਤਵ ਭਾਰਤ ਅਤੇ ਬੇਲਾਰੂਸ ਦੀਆਂ ਵਿਸ਼ਵ ਪੱਧਰ ਦੀਆਂ ਮੁਕਾਬਲੇ ਵਾਲੀਆਂ ਤਕਨੀਕਾਂ ਦੀ ਪਛਾਣ ਕਰਨਾ, ਅਨੁਮਾਨ ਲਗਾਉਣਾ, ਵਿਕਾਸ ਕਰਨਾ ਅਤੇ ਵਪਾਰ ਕਰਨਾ ਹੈ । ਇਹ ਸਮਝੌਤਾ ਦੋਵਾਂ ਦੇਸ਼ਾਂ ਵਿੱਚ ਖੋਜ, ਟੈਕਨੋਲੋਜੀ ਸੰਚਾਰ, ਆਉਣ-ਜਾਣ ਦੀ ਵਿਵਸਥਾ ਅਤੇ ਵਿਗਿਆਨਕ ਅਤੇ ਆਰਥਿਕ ਲਾਭਾਂ ਲਈ ਅਗਾਂਹ ਵਧੂ ਸਾਂਝੀਆਂ ਸੰਸਥਾਵਾਂ ਲਈ ਸਹਾਈ ਹੋਵੇਗਾ ।

*****

ਏਕੇਟੀ/ਵੀਬੀਏ/ਐੱਸਐੱਚ