Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਜੇਆਵਾੜਾ ਏਅਰਪੋਰਟ ਨੂੰ ਅੰਤਰਾਸ਼ਟਰੀ ਏਅਰਪੋਰਟ ਵਜੋਂ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ
ਆਂਧਰਾ ਪੁਨਰਗਠਟ ਕਾਨੂੰਨ, 2014 ਦੇ ਪ੍ਰਾਵਧਾਨਾਂ ਅਨੁਸਾਰ ਵਿਜੇਆਵਾੜਾ (Vijayawada) ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਐਲਾਨਣ ਦੀ ਪ੍ਰਵਾਨਗੀ ਦਿੱਤੀ ਗਈ।

ਇਸ ਪ੍ਰਸਤਾਵ ਨਾਲ ਰਾਜ ਦੀ ਰਾਜਧਾਨੀ ਦੇ ਸੰਪਰਕ ਵਿੱਚ ਸੁਧਾਰ ਹੋਏਗਾ। ਇਸ ਨਾਲ ਹਵਾਈ ਯਾਤਰੀਆਂ ਨੂੰ ਪ੍ਰਤੀਯੋਗੀ ਲਾਗਤਾਂ ‘ਤੇ ਵਿਆਪਕ ਵਿਕਲਪ ਸੇਵਾਵਾਂ ਮੁਹੱਈਆ ਹੋਣਗੀਆਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਅਤੇ ਕਾਰਗੋ ਆਵਾਜਾਈ ਹੋਣ ਨਾਲ ਆਂਧਰਾ ਪ੍ਰਦੇਸ਼ ਦੇ ਘਰੇਲੂ/ਅੰਤਰਰਾਸ਼ਟਰੀ ਸੈਰ ਸਪਾਟਾ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਪਿਛੋਕੜ:

ਕਿਸੇ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਐਲਾਨਣਾ ਆਵਾਜਾਈ ਸਮਰੱਥਾ ਅਤੇ ਏਅਰਲਾਈਨਜ਼ ਵੱਲੋਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੇ ਸੰਚਾਲਨ ਦੀ ਮੰਗ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਮੈਦਾਨੀ ਲਾਇਟਿੰਗ ਸੁਵਿਧਾਵਾਂ, ਰਾਤ ਨੂੰ ਜਹਾਜ਼ ਦੇ ਸੰਚਾਲਨ ਲਈ ਉਪਕਰਨ ਲੈਂਡਿੰਗ ਪ੍ਰਣਾਲੀ ਦੀ ਉਪਲੱਭਧਤਾ,ਦਰਮਿਆਨੀ ਸਮਰੱਥਾ ਵਾਲੇ ਲੰਬੀ ਦੂਰੀ ਦੇ ਜਹਾਜ਼ ਜਾਂ ਇਸ ਦੇ ਬਰਾਬਰ ਜਹਾਜ਼ਾਂ ਲਈ ਢੁਕਵੀਂ ਰਨ ਵੇ ਦੀ ਲੰਬਾਈ, ਸੀਮਾ ਕਰ, ਅਪਰਵਾਸ, ਸਿਹਤ ਅਤੇ ਪਸ਼ੂ ਅਤੇ ਦਰੱਖਤ ਰੋਧਕ ਸੇਵਾ ਦੀ ਉਪਲੱਬਧਤਾ ਵੀ ਅੰਤਰਰਾਸ਼ਟਰੀ ਸੰਚਾਲਨ ਲਈ ਜ਼ਰੂਰੀ ਹੈ।

ਵਿਜੇਆਵਾੜਾ ਏਅਰਪੋਰਟ ਨੂੰ ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ, 2014 ਦੇ ਪ੍ਰਾਵਧਾਨਾਂ ਅਨੁਸਾਰ ਅਤੇ ਯਾਤਰੀ ਆਵਾਜਾਈ ਦਾ ਵਿਕਾਸ, ਏਅਰਲਾਈਨਜ਼ ਵੱਲੋਂ ਮੰਗ ਅਤੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਏਅਰਪੋਰਟ ਐਲਾਨਿਆ ਗਿਆ ਹੈ। ਭਾਰਤੀ ਏਅਰਪੋਰਟ ਅਥਾਰਟੀ ਨੇ ਅੰਤਰਰਾਸ਼ਟਰੀ ਸੰਚਾਲਨ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਹੈ।

****

AKT/VBA/SH