Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਸ਼ਵ ਯੁੱਧ-2 ਵੈਟਰਨਸ, ਐਮਰਜੈਂਸੀ ਕਮਿਸ਼ਨਡ ਅਫ਼ਸਰਾਂ (ਈਸੀਓਜ਼), ਸ਼ਾਰਟ ਸਰਵਿਸ ਕਮਿਸ਼ਨਡ ਅਫ਼ਸਰਾਂ (ਐੱਸਐੱਸਸੀਓਜ਼) ਅਤੇ ਪ੍ਰੀ-ਮਚਿਓਰਡ ਰਿਟਾਇਰੀਜ਼ ਲਈ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਿਸਟਮ (ਈਸੀਐੱਚਐੱਸ) ਤਹਿਤ ਮੈਡੀਕਲ ਸੁਵਿਧਾਵਾਂ ਦੇਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਸ਼ਵ ਯੁੱਧ-2 ਵੈਟਰਨਸ, ਐਮਰਜੈਂਸੀ ਕਮਿਸ਼ਨਡ ਅਫ਼ਸਰਾਂ (ਈਸੀਓਜ਼), ਸਾਰਟ ਸਰਵਿਸ ਕਮਿਸ਼ਨਡ ਅਫ਼ਸਰਾਂ (ਐੱਸਐੱਸਸੀਓਜ਼) ਅਤੇ ਪ੍ਰੀ-ਮਚਿਓਰਡ ਰਿਟਾਇਰੀਜ਼ ਲਈ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਿਸਟਮ (ਈਸੀਐੱਚਐੱਸ) ਤਹਿਤ ਮੈਡੀਕਲ ਸੁਵਿਧਾਵਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਨਾਲ ਈਸੀਐੱਚਐੱਸ ਤਹਿਤ ਕਵਰ ਨਾ ਕੀਤੇ ਗਏ 43 ਹਜ਼ਾਰ ਤੋਂ ਜ਼ਿਆਦਾ ਵਿਅਕਤੀ 425 ਤੋਂ ਜ਼ਿਆਦਾ ਈਸੀਐੱਚਐੱਸ ਪੌਲੀਕਲੀਨਿਕਾਂ ਦੇ ਨੈੱਟਵਰਕ ਰਾਹੀਂ ਈਸੀਐੱਚਐੱਚ ਸੁਵਿਧਾਵਾਂ ਤਹਿਤ ਕੈਸ਼ਲੈੱਸ ਮੈਡੀਕਲ ਇਲਾਜ ਦਾ ਲਾਭ ਉਠਾਉਣ ਵਿੱਚ ਸਮਰੱਥ ਹੋਣਗੇ। ਸ਼ਰਤਾਂ ਤਹਿਤ ਉਹ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ 2500 ਤੋਂ ਜ਼ਿਆਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਸਕਣਗੇ।

ਵਿਸ਼ੇਸ਼ ਵਿਵਸਥਾ ਰਾਹੀਂ ਜੰਗੀ ਵਿਧਵਾਵਾਂ ਨੂੰ ਈਸੀਐੱਚਐੱਸ ਵਿੱਚ ਸ਼ਾਮਲ ਹੋਣ ਲਈ ਇੱਕ ਵਾਰੀ ਦੇ ਯੋਗਦਾਨ ਤੋਂ ਛੁਟ ਮਿਲੇਗੀ।
ਅਪ੍ਰੈਲ 2003 ਵਿੱਚ ਐੱਨਡੀਏ ਸਰਕਾਰ ਵੱਲੋਂ ਸ਼ੁਰੂ ਕੀਤੀ ਈਸੀਐੱਚਐੱਸ 54 ਲੱਖ ਐਕਸ-ਸਰਵਿਸਮੈੱਨ ਪੈਨਸ਼ਨਰਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਕੁਝ ਹੋਰ ਵਰਗਾਂ ਨੂੰ ਗੁਣਵੱਤਾ ਭਰਪੂਰ ਮੈਡੀਕਲ ਦੇਖਭਾਲ ਮੁਹੱਈਆ ਕਰਵਾ ਰਹੀ ਹੈ।

ਸਾਬਕਾ ਸੈਨਿਕਾਂ ਦੀ ਭਲਾਈ ਲਈ ਉਪਰਾਲੇ:

ਸਰਕਾਰ ਵੱਲੋਂ ਪਹਿਲੇ ਹੀ ਦਿਨ ਤੋਂ ਦੇਸ਼ ਦੀ ਸੇਵਾ ਕਰਨ ਵਾਲੇ, ਬਹਾਦਰ ਸੈਨਿਕਾਂ ਲਈ ਸਰਗਰਮ ਨੀਤੀਆਂ ਬਣਾਉਣ ਵਜੋਂ ਅੱਜ ਦਾ ਫੈਸਲਾ ਇੱਕ ਹੋਰ ਮਹੱਤਵਪੂਰਨ ਕਦਮ ਹੈ।

ਸਾਬਕਾ ਸੈਨਿਕਾਂ ਦੀ ‘ਵਨ ਰੈਂਕ ਵਨ ਪੈਨਸ਼ਨ’ ਦੀ ਦਹਾਕਿਆਂ ਤੋਂ ਲੰਬਿਤ ਪਈ ਮੰਗ ਨੂੰ ਪੂਰਾ ਕਰਨ ਨਾਲ 20 ਲੱਖ ਤੋਂ ਅਧਿਕ ਸਾਬਕਾ ਸੈਨਿਕ, ਸਕੀਮ ਅਧੀਨ 35 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਕਰ ਚੁੱਕੇ ਹਨ। ਸਰਕਾਰ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਕੀਤੇ ਗਏ ਹੋਰ ਉਪਰਾਲਿਆਂ ਵਿੱਚ 40 ਫ਼ੀਸਦੀ ਪੈਨਸ਼ਨ ਵਿੱਚ ਵਾਧਾ, ਪ੍ਰੀ-ਮਚਿਓਰਡ ਰਿਟਾਇਰੀਜ਼ ਲਈ ਦਿੱਵਯਾਂਗਤਾ ਪੈਨਸ਼ਨ, ਅਸਲ ਨਿਯੰਤਰਣ ਰੇਖਾ, ਨਿਯੰਤਰਣ ਰੇਖਾ ਅਤੇ ਅੰਤਰਰਾਸ਼ਟਰੀ ਸੀਮਾ ਰੇਖਾ’ਤੇ ਯੁੱਧ ਕਾਰਨ ਮੁਆਵਜ਼ਾ ਲਾਗੂ ਕਰਨ, ਨਵੇਂ ਬਣਾਏ ‘ਆਰਮੀ ਬੈਟਲ ਕੈਜੂਐਲਿਟੀਜ਼ ਵੈਲਫੇਅਰ ਫੰਡ, ਐਕਸ ਗ੍ਰੇਸ਼ੀਆ ਅਡਹਾਕ ਭੱਤਾ ਵਧਾਉਣਾ, ਸਾਬਕਾ ਮਲਾਹਾਂ ਨੂੰ ਵਿਸ਼ੇਸ਼ ਪੈਨਸ਼ਨ ਅਤੇ ਹੁਣ ਤੱਕ 30 ਹਜ਼ਾਰ ਤੋਂ ਜ਼ਿਆਦਾ ਸੇਵਾ ਮੁਕਤ ਹੋਏ ਸੈਨਿਕਾਂ ਨੂੰ 36 ਜੌਬ ਭੂਮਿਕਾਵਾਂ ਲਈ ਹੁਨਰ ਵਿਕਾਸ ਦੀ ਸਿਖਲਾਈ ਦੇਣਾ ਸ਼ਾਮਲ ਹੈ।

*****

ਏਕੇਟੀ/ਐੱਸਐੱਚ