ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਪੋਲੈਂਡ ਦਰਮਿਆਨ ਸਮਝੋਤੇ ਉੱਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੋਤੇ ਉੱਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਨਜ਼ੂਰੀ ਤੋਂ ਬਾਅਦ ਦੋਵੇਂ ਦੇਸ਼ ਹਸਤਾਖਰ ਕਰਨਗੇ। ਇਸ ਸਮਝੋਤੇ ਦੀ ਮਿਆਦ 5 ਸਾਲ ਦੀ ਹੋਵੇਗੀ।
ਇਸ ਸਮਝੋਤੇ ਦਾ ਉਦੇਸ਼ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸਹਿਯੋਗ ਦੇ ਆਪਸੀ ਲਾਭ ਨੂੰ ਮਾਨਤਾ ਦੇਣਾ, ਭਾਰਤ ਵਿੱਚ ਖੇਤਰੀ ਹਵਾਈ ਕੁਨੈਕਟਿਵਿਟੀ ਨੂੰ ਸੁਧਾਰਨਾ ਹੈ। ਇਸ ਤੋਂ ਇਲਾਵਾ ਦੋਵੇਂ ਧਿਰਾਂ ਵਾਤਾਵਰਣ ਜਾਂਚ ਜਾਂ ਪ੍ਰਵਾਨਗੀ, ਫਲਾਈਟ ਸਿਮੂਲੇਟਰਾਂ ਦੀ ਮਾਨੀਟ੍ਰਿੰਗ ਅਤੇ ਪ੍ਰਵਾਨਗੀ, ਹਵਾਈ ਜਹਾਜ਼ ਸਾਂਭ ਸੰਭਾਲ ਸਹੂਲਤ ਦੀ ਪੁਸ਼ਟੀ, ਅਤੇ ਸਾਂਭ ਸੰਭਾਲ ਅਮਲੇ ਅਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਪ੍ਰਵਾਨਗੀ ਦੀ ਵੀ ਪਛਾਣ ਕਰਨਗੀਆਂ।
ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਝੋਤੇ ਦੇ ਮੁੱਖ ਖੇਤਰ ਹੇਠ ਲਿਖੇ ਹਨ —
(ਓ) ਭਾਰਤ ਅਤੇ ਪੋਲੈਂਡ ਦਰਮਿਆਨ ਸਹਿਯੋਗ ਨੂੰ ਉਲਟ ਤੌਰ ਤੇ ਪ੍ਰਭਾਵਿਤ ਕਰ ਸਕਣ ਵਾਲੇ ਕਿਸੇ ਵੀ ਕਾਨੂੰਨੀ ਅਤੇ ਅਮਲ ਸਬੰਧੀ ਮਾਮਲੇ ਦੀ ਸਮੀਖਿਆ ਕਰਕੇ ਸ਼ਹਿਰੀ ਹਵਾਬਾਜ਼ੀ ਬਜ਼ਾਰ ਦੀ ਸਹਾਇਤਾ ਕਰਨਾ।
(ਅ) ਹਵਾਈ ਆਵਾਜਾਈ ਦੀ ਰੱਖਿਆ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਹਵਾਬਾਜ਼ੀ ਕਾਨੂੰਨਾਂ, ਖੇਤਰੀ ਹਵਾਈ ਸੰਚਾਲਨ, ਉਡਾਨ ਯੋਗਤਾ ਸ਼ਰਤਾਂ ਅਤੇ ਸੁਰੱਖਿਆ ਮਿਆਰਾਂ ਨਾਲ ਸਬੰਧਤ ਮੰਤਰਾਲਿਆਂ ਅਤੇ ਸ਼ਹਿਰੀ ਹਵਾਬਾਜ਼ੀ ਅਥਾਰਟੀਆਂ ਦਰਮਿਆਨ ਸੂਚਨਾ ਅਤੇ ਮੁਹਾਰਤ ਦਾ ਅਦਾਨ ਪ੍ਰਦਾਨ ਕਰਨਾ ਅਤੇ / ਜਾਂ
(3) ਸੰਗਠਨ ਅਤੇ / ਜਾਂ ਹਵਾਬਾਜ਼ੀ ਸੁਰੱਖਿਆ ਬਾਰੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਸੰਚਾਲਨ, ਸੁਰੱਖਿਆ ਜਾਂਚ, ਉਡਾਨ ਯੋਗਤਾ, ਲਾਇਸੈਂਸਿੰਗ, ਵਿਧਾਨੀਕਰਨ ਆਦਿ ਵਿਸ਼ਿਆਂ ਉੱਤੇ ਸਹਿਯੋਗ ਜਾਂ ਸਾਂਝਾ ਵਿਕਾਸ ਅਤੇ / ਜਾਂ
(ਸ) ਹਵਾਬਾਜ਼ੀ ਸਬੰਧੀ ਮਸ਼ਵਰਾ, ਸ਼ਹਿਰੀ ਹਵਾਬਾਜ਼ੀ ਦੇ ਖੇਤਰ ਨਾਲ ਸਬੰਧਤ ਧਿਰਾਂ ਦੇ ਨੁਮਾਇੰਦਿਆਂ ਦੀ ਭਾਈਵਾਲੀ ਦੇ ਸਹਿਯੋਗ ਨਾਲ ਹਵਾਬਾਜ਼ੀ ਸੁਰੱਖਿਆ ਵਰਗੇ ਕਾਰਜਾਂ ਉੱਤੇ ਸੰਮੇਲਨ ਅਤੇ ਵਪਾਰਕ ਕਾਰੋਬਾਰੀ, ਚਰਚਾਵਾਂ ਦਾ ਸਾਂਝਾ ਆਯੋਜਨ ਅਤੇ / ਜਾਂ ਸੰਚਾਲਨ ,
(ਹ) ਦੋਹਾਂ ਦੇਸ਼ਾਂ ਦੇ ਆਪਸੀ ਹਿਤਾਂ ਦੇ ਵਿਕਾਸ ਨਾਲ ਸਬੰਧਤ ਮੰਤਰਾਲਿਆਂ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਦਰਮਿਆਨ ਸੂਚਨਾ ਅਤੇ ਗਿਆਨ ਦੇ ਅਦਾਨ ਪ੍ਰਦਾਨ, ਮੁਹਾਰਤ ਅਤੇ ਤਜਰਬਿਆਂ ਦੇ ਅਦਾਨ-ਪ੍ਰਦਾਨ ਲਈ ਲਗਾਤਾਰ ਗੱਲਬਾਤ ਜਾਂ ਬੈਠਕਾਂ ਦਾ ਆਯੋਜਨ ,
(ਕ) ਆਪਸੀ ਹਿਤਾਂ ਦੇ ਹਵਾਬਾਜ਼ੀ ਸੁਰੱਖਿਆ ਨਾਲ ਸਬੰਧਤ ਵਿਸ਼ਿਆਂ ਅਤੇ ਮੁੱਦਿਆਂ ਉੱਤੇ ਖੋਜ ਅਤੇ ਅਧਿਅਨ ਦਾ ਸਹਿਯੋਗ,
(ਖ) ਉਪਰੋਕਤ ਖੇਤਰ ਵਿੱਚ ਸਹਿਯੋਗ ਨਾਲ ਸਬੰਧਤ ਹੋਰ ਮਾਮਲੇ।
ਏਕੇਟੀ/ਵੀਬੀਏ/ਐੱਸਐੱਚ