ਪੀਐੱਮਇੰਡੀਆ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਰੂਪ-ਰੇਖਾ (ਫਰੇਮਵਰਕ) ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਰੂਪਰੇਖਾ (ਫਰੇਮਵਰਕ) ਸਮਝੌਤੇ ‘ਤੇ 30 ਮਈ, 2018 ਨੂੰ ਜਕਾਰਤਾ ਵਿੱਚ ਦਸਤਖ਼ਤ ਕੀਤੇ ਗਏ ਸਨ ਅਤੇ ਫਿਰ ਇਸ ਦਾ ਆਦਾਨ-ਪ੍ਰਦਾਨ ਕੀਤਾ ਗਿਆ ਸੀ।
ਨੁਕਤਾ – ਵਾਰ ਵੇਰਵਾ
• ਇਹ ਰੂਪ ਰੇਖਾ (ਫਰੇਮਵਰਕ) ਸਮਝੌਤੇ ਪੁਲਾੜ ਵਿਗਿਆਨ, ਬਾਹਰੀ ਪੁਲਾੜ ਦੀ ਖੋਜ, ਏਕੀਕ੍ਰਿਤ ਬੀਆਈਏਕੇ ਟੀਟੀਸੀ ਕੇਂਦਰ ਦੇ ਉਪਰੇਸਨ ਅਤੇ ਰੱਖ-ਰਖਾਅ, ਭਾਰਤੀ ਗਰਾਊਂਡ ਸਟੇਸ਼ਨ ਦੀ ਹੋਸਟਿੰਗ, ਆਈਆਰਆਈਐੱਮਐੱਸ ਸਟੇਸ਼ਨ ਦੀ ਹੋਸਟਿੰਗ, ਐੱਲਏਪੀਏਐੱਨ ਵੱਲੋਂ ਬਣਾਏ ਗਏ ਉਪਗ੍ਰਹਿਆਂ ਦੇ ਪ੍ਰੋਜੈਕਸ਼ਨ ਲਈ ਸਹਾਇਤਾ, ਗਰਾਊਂਡ ਸਟੇਸ਼ਨਾਂ ਦੇ ਪਰਸਪਰ ਉਪਯੋਗ ਆਦਿ ਜਿਵੇਂ ਕਿ ਸੰਭਾਵਿਤ ਦਿਲਚਸਪੀ ਵਾਲੇ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਸਮਰੱਥ ਬਣਾਵੇਗਾ।
• ਇਸ ਫਰੇਮਵਰਕ ਸਮਝੌਤੇ ਨਾਲ ਸੀਨੀਅਰ ਵਿਸ਼ੇਸ਼ ਗਤੀਵਿਧੀਆਂ ਲਈ ਪ੍ਰਕਿਰਿਆ ਦੇ ਲਾਗੂਕਰਨ ਨੂੰ ਅੰਤਮ ਰੂਪ ਦਿੱਤਾ ਜਾ ਜਾਵੇਗਾ। ਇਸ ਸਦਕਾ ਇਸ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਇੱਕ ਸੰਯੁਕਤ ਕਾਰਜ ਦਲ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪੁਲਾੜ ਵਿਭਾਗ / ਇਸਰੋ, ਇੰਡੋਨੇਸ਼ੀਅਨ ਨੈਸ਼ਨਲ ਇੰਸਟੀਟਿਊਟ ਆਵ੍ ਏਅਰੋਨਾਟਿਕਸ ਐਂਡ ਸਪੇਸ (ਐੱਲਏਪੀਏਐੱਨ) ਦੇ ਮੈਂਬਰ ਸ਼ਾਮਲ ਹੋਣਗੇ।
ਵਿਆਪਕ ਪ੍ਰਭਾਵ :
ਫਰੇਮਵਰਕ ਸਮਝੌਤਾ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਵੇਗਾ। ਇਹ ਸਮਝੌਤਾ ਇੰਡਨੇਸ਼ੀਆ ਵਿੱਚ ਇਸਰੋ ਦੇ ਟੀਟੀਸੀ ਕੇਂਦਰ ਅਤੇ ਆਈਆਰਐੱਮਐੱਮ ਕੇਂਦਰ ਦੀ ਸਥਾਪਨਾ ਕਰਨ ਵਿੱਚ ਸਹਾਇਕ ਹੋਵੇਗਾ।
***
ਏਕੇਟੀ/ਐੱਸਐੱਨਸੀ/ਐੱਸਐੱਚ