ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਮਾਜਕ, ਆਰਥਕ, ਉਦਯੋਗਿਕ ਅਤੇ ਖੇਤਰੀ ਵਿਕਾਸ ਪ੍ਰੋਗਰਾਮਾਂ ਦੇ ਖੇਤਰ ਵਿੱਚ ਨੈਸ਼ਨਲ ਇੰਸਟੀਟਿਊਟ ਫਾਰ ਟ੍ਰਾਂਸਫਾਰਮਿੰਗ ਇੰਡੀਆ (ਨੀਤੀ) ਆਯੋਗ ਅਤੇ ਰੂਸ ਦੇ ਆਰਥਕ ਵਿਕਾਸ ਮੰਤਰਾਲੇ (ਐੱਮਈਡੀਆਰਐੱਫ) ਦਰਮਿਆਨ ਸਹਿਮਤੀ ਪੱਤਰ ਉੱਤੇ ਦਸਤਖ਼ਤ ਕਰਨ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ।
ਇਸ ਸਹਿਮਤੀ ਪੱਤਰ ਦਾ ਉਦੇਸ਼ ਸਮਾਜਕ, ਆਰਥਕ, ਉਦਯੋਗਿਕ ਅਤੇ ਖੇਤਰੀ ਵਿਕਾਸ ਦੀਆਂ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ। ਇਹ ਇੱਕ ਦੂਜੇ ਦੀਆਂ ਸ਼ਕਤੀਆਂ, ਮਾਰਕੀਟ, ਟੈਕਨੋਲੋਜੀ, ਨੀਤੀਆਂ ਆਦਿ ਨੂੰ ਸਮਝਣ ਲਈ ਰੂਪ-ਰੇਖਾ ਅਤੇ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।
ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰ ਸ਼ਾਮਲ ਹਨ –
(1) ਆਪਸੀ ਹਿਤ ਦੇ ਵਿਸ਼ਿਆਂ ਨਾਲ ਸਬੰਧਤ ਸੰਯੁਕਤ ਖੋਜ ਪ੍ਰੋਜੈਕਟ ਚਲਾਉਣਾ ਅਤੇ ਲਾਗੂ ਕਰਨਾ।
(2) ਦੋਹਾਂ ਧਿਰਾਂ ਦਰਮਿਆਨ ਆਪਸੀ ਹਿਤ ਦੇ ਵਿਸ਼ਿਆਂ ਨਾਲ ਸਬੰਧਤ ਸਰਕਾਰੀ ਰਣਨੀਤੀਆਂ ਅਤੇ ਵਿਕਾਸ ਪ੍ਰੋਗਰਾਮਾਂ ਬਾਰੇ ਸੂਚਨਾ ਅਤੇ ਖੋਜ ਕਾਰਾਜਾਂ ਦਾ ਅਦਾਨ ਪ੍ਰਦਾਨ।
(3) ਸੰਯੁਕਤ ਆਯੋਜਨਾਂ ਵਿੱਚ ਹਿੱਸੇਦਾਰੀ ਲਈ ਦੋਹਾਂ ਧਿਰਾਂ ਦੇ ਮਾਹਰਾਂ ਦੇ ਦੌਰੇ।
(4) ਦੋਹਾਂ ਧਿਰਾਂ ਦੀ ਸਹਿਮਤੀ ਵਾਲੇ ਪ੍ਰੋਗਰਾਮਾਂ ਉੱਤੇ ਗੋਸ਼ਟੀਆਂ, ਸੰਮੇਲਨ ਅਤੇ ਹੋਰ ਬੈਠਕਾਂ ਆਯੋਜਿਤ ਕਰਨਾ।
(5) ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਅਨੁਸਾਰ ਸਹਿਯੋਗ ਦੇ ਹੋਰ ਰੂਪਾਂ ਨੂੰ ਅਪਣਾਉਣਾ।
ਐੱਨਡਬਲਿਊ/ ਏਕੇਟੀ/ ਐੱਸਐੱਚ