ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜਣੇਪਾ ਲਾਭ ਪ੍ਰੋਗਰਾਮ (Maternity Benefit Program) ਸਮੁੱਚੇ ਭਾਰਤ ਵਿੱਚ ਲਾਗੂ ਕਰਨ ਦੀ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਜਿਸ ਦਾ ਹੁਣ 01.01.2017 ਤੋਂ ਦੇਸ਼ ਦੇ ਸਾਰੇ ਜ਼ਿਲਿ•ਆਂ ਵਿੱਚ ਵਿਸਥਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ 31.12.2016 ਨੂੰ ਰਾਸ਼ਟਰ ਨੂੰ ਸੰਬੋਧਨ ਦੌਰਾਨ ਜਣੇਪਾ ਲਾਭ ਪ੍ਰੋਗਰਾਮ ਸਮੁੱਚੇ ਭਾਰਤ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਜਣੇਪਾ ਲਾਭ ਪ੍ਰੋਗਰਾਮ ਦਿਹਾੜੀ ਦਾ ਨੁਕਸਾਨ ਹੋਣ ‘ਤੇ ਉਸ ਦਾ ਨਕਦ ਪ੍ਰੋਤਸਾਹਨ ਮੁਹੱਈਆ ਕਰਾਏਗਾ ਤਾਂ ਕਿ ਔਰਤ ਪ੍ਰਸਵ ਤੋਂ ਪਹਿਲਾਂ ਅਤੇ ਬਾਅਦ ਵਿੱਚ ਢੁਕਵਾਂ ਅਰਾਮ ਲੈ ਸਕੇ ਅਤੇ ਉਹ ਉਚਿਤ ਪੋਸ਼ਣ ਤੋਂ ਬਿਨਾਂ ਨਾ ਰਹੇ।
ਪ੍ਰਸਤਾਵ ਦੀ ਕੁੱਲ ਲਾਗਤ ਕੇਂਦਰੀ ਅਤੇ ਰਾਜ ਸਰਕਾਰ ਦੇ ਹਿੱਸੇ ਸਮੇਤ 01.01.2017 ਤੋਂ 31.03.2020 ਤੱਕ 12,661 ਕਰੋੜ ਰੁਪਏ ਹੈ। 01.01.2017 ਤੋਂ 31.03.2020 ਤੱਕ ਭਾਰਤ ਸਰਕਾਰ ਦਾ ਹਿੱਸਾ 7932 ਕਰੋੜ ਰੁਪਏ ਬਣੇਗਾ।
ਸਕੀਮ ਦੇ ਉਦੇਸ਼
1) ਦਿਹਾੜੀ ਦਾ ਨੁਕਸਾਨ ਹੋਣ ‘ਤੇ ਨਕਦੀ ਪ੍ਰੋਤਸਾਹਨ ਦੇ ਰੂਪ ਵਿੱਚ ਅੰਸ਼ਿਕ ਮੁਆਵਜ਼ਾ ਪ੍ਰਦਾਨ ਕਰਨਾ ਤਾਂ ਕਿ ਔਰਤ ਪਹਿਲੇ ਜੀਵਤ ਬੱਚੇ ਲਈ ਪ੍ਰਸਵ ਤੋਂ ਪਹਿਲਾਂ ਅਤੇ ਬਾਅਦ ਵਿੱਚ ਢੁਕਵਾਂ ਅਰਾਮ ਲੈ ਸਕੇ।
2) ਨਕਦ ਪ੍ਰੋਤਸਾਹਨ ਦੇਣ ਨਾਲ ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ (ਪੀਡਬਲਯੂ ਅਤੇ ਐੱਲਐੱਮ) ਵਿੱਚ ਸਿਹਤ ਸਬੰਧੀ ਵਿਵਹਾਰ ਵਿੱਚ ਸੁਧਾਰ ਆਏਗਾ ਜਿਸ ਨਾਲ ਪੋਸ਼ਣ ਦੀ ਘਾਟ ਅਤੇ ਹੋਰ ਸਬੰਧਿਤ ਸਮੱਸਿਆਵਾਂ ਘਟਣਗੀਆਂ।
ਟੀਚਾਗਤ ਸਮੂਹ
ਸਾਰੀਆਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ (ਪੀਡਬਲਯੂ ਅਤੇ ਐੱਲਐੱਮ) ਜਿਹੜੀਆਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਜਾਂ ਜਨਤਕ ਖੇਤਰ ਉਪਕ੍ਰਮ ਵਿੱਚ ਰੈਗੂਲਰ ਕਰਮਚਾਰੀ ਹਨ ਜਾਂ ਕੁਝ ਸਮੇਂ ਤੋਂ ਕਿਸੇ ਵੀ ਕਾਨੂੰਨ ਤਹਿਤ ਬਰਾਬਰ ਲਾਭ ਲੈ ਰਹੀਆਂ ਹਨ, ਉਹ ਇਸ ਲਈ ਯੋਗ ਹਨ। ਪੀਡਬਲਯੂ ਅਤੇ ਐੱਲਐੱਮ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ ‘ਤੇ ਐੱਮਡਬਲਯੂਸੀਡੀ ਵੱਲੋਂ ਤਿੰਨ ਕਿਸ਼ਤਾਂ ਵਿੱਚ 5000 ਰੁਪਏ ਦਾ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਸੰਸਥਾਗਤ ਜਣੇਪੇ ਤੋਂ ਬਾਅਦ ਬਾਕੀ ਨਕਦੀ ਪ੍ਰੋਤਸਾਹਨ ਜਣੇਪਾ ਲਾਭ ਤਹਿਤ ਮੌਜੂਦਾ ਪ੍ਰੋਗਰਾਮਾਂ ਅਧੀਨ ਪ੍ਰਵਾਨਿਤ ਨਿਯਮਾਂ ਅਨੁਸਾਰ ਕੀਤਾ ਜਾਏਗਾ ਤਾਂ ਕਿ ਇੱਕ ਔਰਤ 6000 ਰੁਪਏ ਪ੍ਰਾਪਤ ਕਰ ਸਕੇ।
ਸ਼ਰਤਾਂ ਅਤੇ ਕਿਸ਼ਤਾਂ
ਯੋਗ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਤਿੰਨ ਕਿਸ਼ਤਾਂ ਵਿੱਚ ਹੇਠ ਦਿੱਤੀ ਸਾਰਣੀ ਅਨੁਸਾਰ ਪੜਾਵਾਂ ‘ਤੇ 5000 ਰੁਪਏ ਦਾ ਨਕਦ ਲਾਭ ਪ੍ਰਾਪਤ ਕਰ ਸਕਦੀਆਂ ਹਨ:
|
ਪਹਿਲੀ ਕਿਸ਼ਤ |
· ਗਰਭਵਤੀ ਦੀ ਰਜਿਸਟ੍ਰੇਸ਼ਨ ‘ਤੇ |
1,000/- |
|
ਦੂਜੀ ਕਿਸ਼ਤ |
· ਪ੍ਰਸਵ ਤੋਂ ਪਹਿਲਾਂ ਘੱਟੋ ਘੱਟ ਇੱਕ ਜਾਂਚ (ਗਰਭ ਦੇ 6 ਮਹੀਨੇ ਬਾਅਦ) |
2,000/- |
|
ਤੀਜੀ ਕਿਸ਼ਤ |
· ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ · ਬੱਚੇ ਵੱਲੋਂ ਬੀਸੀਜੀ, ਓਪੀਵੀ, ਡੀਪੀਟੀ ਅਤੇ ਹੈਪੇਟਾਈਟਸ–ਬੀ ਜਾਂ ਇਸ ਦੇ ਅਨੁਰੂਪ/ਬਦਲ |
2,000/- |
ਨਕਦੀ ਟਰਾਂਸਫਰ | ਸ਼ਰਤਾਂ |
ਰਾਸ਼ੀ (ਹਜ਼ਾਰਾਂ ਵਿੱਚ) |
|---|
ਯੋਗ ਲਾਭਪਾਤਰੀ ਸੰਸਥਾਗਤ ਜਣੇਪੇ ਤੋਂ ਬਾਅਦ ਬਾਕੀ ਨਕਦੀ ਪ੍ਰੋਤਸਾਹਨ ਜਣੇਪਾ ਲਾਭ ਤਹਿਤ ਮੌਜੂਦਾ ਪ੍ਰੋਗਰਾਮਾਂ ਅਧੀਨ ਪ੍ਰਵਾਨਿਤ ਨਿਯਮਾਂ ਅਨੁਸਾਰ ਕੀਤਾ ਜਾਏਗਾ ਤਾਂ ਕਿ ਇੱਕ ਔਰਤ 6000 ਰੁਪਏ ਪ੍ਰਾਪਤ ਕਰ ਸਕੇ।
ਲਾਭਪਾਤਰੀ ਨੂੰ ਨਕਦੀ ਤਬਦੀਲ ਕਰਨ ਦਾ ਸਾਧਨ
ਇਹ ਰਾਸ਼ੀ ਡੀਬੀਟੀ ਸਾਧਨ ਰਾਹੀਂ ਕੀਤੀ ਜਾਏਗੀ।
ਪਿਛੋਕੜ:
ਭਾਰਤ ਸਰਕਾਰ ਹਰ ਔਰਤ ਨੂੰ ਗਰਭ ਅਵਸਥਾ, ਪ੍ਰਸਵ ਦੌਰਾਨ ਢੁਕਵੀਂ ਸਹਾਇਤਾ ਅਤੇ ਸਿਹਤ ਸੰਭਾਲ ਦੇਣ ਅਤੇ ਹਰ ਨਵਜਾਤ ਦਾ ਸਮੇਂ ‘ਤੇ ਟੀਕਾਕਰਨ ਕਰਨ ਲਈ ਵਚਨਬੱਧ ਹੈ ਜਿਹੜਾ ਕਿ ਮਾਂ ਅਤੇ ਨਵਜਾਤ ਦੀ ਬਿਹਤਰ ਸਿਹਤ ਦੀ ਨੀਂਹ ਹੈ। ਆਮਤੌਰ ‘ਤੇ ਪਹਿਲਾ ਗਰਭਧਾਰਨ ਔਰਤ ਨੂੰ ਨਵੀਂ ਕਿਸਮ ਦੀਆਂ ਚੁਣੌਤੀਆਂ ਅਤੇ ਤਣਾਅ ਦਿੰਦਾ ਹੈ। ਇਸ ਲਈ ਇਹ ਸਕੀਮ ਔਰਤਾਂ ਨੂੰ ਸੁਰੱਖਿਅਤ ਜਣੇਪੇ ਅਤੇ ਆਪਣੇ ਪਹਿਲੇ ਜੀਵਤ ਬੱਚੇ ਦੇ ਟੀਕਾਕਰਨ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਪੀਡਬਲਯੂ ਅਤੇ ਐੱਲਐੱਮ ਬਿਹਤਰ ਸਿਹਤ ਸੰਭਾਲ ਵਿਵਹਾਰ ਦੀ ਮੰਗ ਮਾਂ ਅਤੇ ਬੱਚੇ ਦੀ ਬਿਹਤਰ ਸਿਹਤ ਦੀ ਅਗਵਾਈ ਕਰੇਗੀ।
***
AKT/VBA/SH
A decision that will safeguard the rights & interests of women. https://t.co/OVKSpkDo6O
— Narendra Modi (@narendramodi) May 17, 2017