ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਅੱਜ ਇਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਰੱਖਿਆ ਮੰਤਰਾਲੇ ਦੇ ਇੱਕ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਵਿੱਚ ਕਿ ਸੰਚਾਰ ਆਪ੍ਰੇਟਰਾਂ ਨੂੰ ਸਾਂਝੇ ਸੰਚਾਰ ਟਾਵਰ ਲਗਾਉਣ ਅਤੇ ਸਬੰਧਤ ਢਾਂਚਾ ਉਸਾਰਨ ਲਈ ਰੱਖਿਆ ਜ਼ਮੀਨ ਪ੍ਰਦਾਨ ਕਰਨ ਲਈ ਨੀਤੀ ਵਿੱਚ ਸੋਧ ਕੀਤੀ ਜਾਵੇਗੀ। ਇਹ ਸੋਧ ਮੋਬਾਈਲ ਟਾਵਰ ਲਗਾਉਣ ਲਈ ਕਲੀਅਰੈਂਸ ਜਾਰੀ ਕਰਨ ਦੀ ਦੂਰ ਸੰਚਾਰ ਵਿਭਾਗ (ਡੀ ਓ ਟੀ) ਦੀ ਨੀਤੀ ਨੂੰ ਲਾਗੂ ਕਰਨ ਦੇ ਹੋਏ ਤਜਰਬੇ ਅਤੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਉੱਤੇ ਕੀਤੀ ਜਾਵੇਗੀ।
ਸੋਧੀ ਹੋਈ ਨੀਤੀ ਵਿੱਚ ਰੱਖਿਆ ਜ਼ਮੀਨ ਦੀ ਅਲਾਟਮੈਂਟ ਪਟੇ ਉੱਤੇ ਕੀਤੀ ਜਾਵੇਗੀ ਅਤੇ ਦੂਰ ਸੰਚਾਰ ਵਿਭਾਗ ਕੋਲ ਆਈ ਪੀ ਆਈ ਵਜੋਂ
ਰਜਿਸਟਰਡ ਕੰਪਨੀਆਂ ਅਤੇ ਅਸੈੱਸ ਸਰਵਿਸ ਲਾਇਸੈਂਸੀਜ਼ ਨੂੰ ਰੱਖਿਆ ਇਲਾਕਿਆਂ ਅਤੇ ਛਾਉਣੀਆਂ ਵਿੱਚ ਸਾਂਝੇ ਸੰਚਾਰ ਟਾਵਰ ਅਤੇ ਹੋਰ ਸੰਬੰਧਤ ਢਾਂਚੇ ਸਥਾਪਿਤ ਕਰਨ ਲਈ ਕੀਤੀ ਜਾਵੇਗੀ।
ਇਸ ਨਾਲ ਛਾਉਣੀਆਂ ਅਤੇ ਮਿਲਟਰੀ ਸਟੇਸ਼ਨਾਂ ਉੱਤੇ ਸੰਚਾਰ ਸੇਵਾਵਾਂ ਦੀ ਕੁਆਲਟੀ ਵਿੱਚ ਸੁਧਾਰ ਆਵੇਗਾ।
AKT/VBA/SH