Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸਿਹਤ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਾਰਡਨ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਸਿਹਤ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਾਰਡਨ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਸਹਿਮਤੀ ਪੱਤਰ ਵਿੱਚ ਹੇਠ ਲਿਖੇ ਖੇਤਰ ਸ਼ਾਮਲ ਹਨ —

 

*          ਯੂਨੀਵਰਸਲ ਸਿਹਤ ਕਵਰੇਜ (ਯੂਐੱਚਸੀ)

 

*          ਸਿਹਤ ਵਿਵਸਥਾ ਪ੍ਰਬੰਧਨ

 

*          ਸਿਹਤ ਵਿੱਚ ਸੂਚਨਾ ਟੈਕਨੋਲੋਜੀ ਅਤੇ ਸੇਵਾਵਾਂ

 

*          ਸਿਹਤ ਖੋਜ

 

*          ਰਾਸ਼ਟਰੀ ਸਿਹਤ ਅੰਕੜੇ

 

*          ਲਾਇਲਾਜ ਬਿਮਾਰੀਆਂ ਉੱਤੇ ਕਾਬੂ

 

*          ਤੰਬਾਕੂ ਕੰਟਰੋਲ

 

*          ਤਪਦਿਕ ਵਿੱਚ ਬਿਮਾਰੀ ਦੀ ਪਛਾਣ ਅਤੇ ਇਲਾਜ

 

*          ਫਾਰਮਾਸਿਊਟੀਕਲ ਅਤੇ ਮੈਡੀਕਲ ਯੰਤਰਾਂ ਦੀ ਰੈਗੂਲੇਸ਼ਨ

 

*          ਹੋਰ ਕੋਈ ਵੀ ਆਪਸੀ ਸਹਿਮਤੀ ਵਾਲਾ ਖੇਤਰ

 

ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰਨ ਅਤੇ ਹੋਰ ਵੇਰਵਿਆਂ ਲਈ ਇਕ ਕੰਮਕਾਜੀ ਟੋਲੀ ਕਾਇਮ ਕੀਤੀ ਜਾਵੇਗੀ।

****

 

 

ਏਕੇਟੀ/ਵੀਬੀਏ