Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸਿਹਤ-ਸੰਭਾਲ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬਹਿਰੀਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ  ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਸੰਭਾਲ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬਹਿਰੀਨ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖ਼ਤਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਨਿਮਨਲਿਖਤ ਖੇਤਰ ਸ਼ਾਮਲ ਹਨ:

ਪ੍ਰਕਾਸ਼ਨਾਂ ਅਤੇ ਖੋਜ ਨਤੀਜਿਆਂ ਸਹਿਤ ਸੂਚਨਾ ਦਾ ਅਦਾਨ-ਪ੍ਰਦਾਨ।

ਇੱਕ-ਦੂਜੇ ਦੇਸ਼ ਦੇ ਸਰਕਾਰੀ ਅਧਿਕਾਰੀਆਂ, ਅਕਾਦਮਿਕ ਸਟਾਫ, ਵਿਦਿਵਾਨਾਂ, ਅਧਿਆਪਕਾਂ, ਮਾਹਿਰਾਂ ਅਤੇ ਵਿਦਿਆਰਥੀਆਂ ਦਾ ਆਵਾਗਮਨ।

ਕਾਰਜਸ਼ਾਲਾਵਾਂ ਅਤੇ ਟਰੇਨਿੰਗ ਕੋਰਸਾਂ ਵਿੱਚ ਹਿੱਸੇਦਾਰੀ।

ਨਿਜੀ ਖੇਤਰ ਅਤੇ ਅਕਾਦਮਿਕ ਪੱਧਰ ‘ਤੇ ਸਿਹਤ ਅਤੇ ਮੈਡੀਕਲ ਖੋਜ ਗਤੀਵਿਧੀਆਂ ਨੂੰ ਹੁਲਾਰਾ।

ਆਪਸੀ ਸਹਿਮਤੀ ਨਾਲ ਨਿਰਧਾਰਤ ਸਹਿਯੋਗ ਦਾ ਕੋਈ ਹੋਰ ਵਿਸ਼ਾ।

ਸਹਿਯੋਗ ਦੇ ਵੇਰਵਿਆਂ ਨੂੰ ਵਿਆਪਕ ਬਣਾਉਣ ਅਤੇ ਸਹਿਮਤੀ ਪੱਤਰ ਦੇ ਲਾਗੂਕਰਨ ਦੀ ਨਿਗਰਾਨੀ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਜਾਵੇਗਾ।

******

ਕੇਐੱਸ/ਐੱਸਐੱਨਸੀ/ਐੱਸਐੱਚ