ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਨੂੰ ਸੂਚਨਾ ਟੈਕਨੋਲੋਜੀ ਅਤੇ ਇਲੈਕਟਰੋਨਿਕਸ (ਆਈਟੀ ਐਂਡ ਈ) ਦੇ ਖੇਤਰ ’ਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਬੰਗਲਾਦੇਸ਼ ਵਿੱਚ ਹੋਏ ਸਮਝੌਤੇ ਬਾਰੇ ਜਿਸ ’ਤੇ ਪਹਿਲਾਂ ਹੀ ਹਸਤਾਖ਼ਰ ਹੋ ਚੱਕੇ ਹਨ, ਜਾਣੂ ਕਰਵਾਇਆ।
ਭਾਰਤ ਸਰਕਾਰ ਦੇ, ਸੂਚਨਾ ਟੈਕਨੋਲੋਜੀ ਅਤੇ ਇੈਕਟਰੌਨਿਕਸ ਅਤੇ ਬੰਗਲਾਦੇਸ਼ ਦੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਵਿਭਾਗ ਵਿਚਕਾਰ, ਅਪ੍ਰੈਲ,2017 ਨੂੰ ਸਮਝੋਤੇ ’ਤੇ ਹਸਤਾਖ਼ਰ ਹੋਏ ਸਨ। ਇਹ ਸਮਝੌਤਾ ਪੰਜ ਸਾਲ ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ, ਇਹ ਸਮਝੌਤਾ ਇਸ ਮਿਆਦ ਦੇ ਅੰਦਰ ਕਿਸੇ ਵੀ ਸਮੇਂ ਵਧਾਇਆ ਜਾਵੇਗਾ, ਇਹ ਗੱਲ ਪਾਰਟੀਆਂ ਦੀ ਆਪਸੀ ਲਿਖਤੀ ਸਹਿਮਤੀ ਨਾਲ ਲਾਗੂ ਹੋਵੇਗੀ। ਦੂਜੀ ਪਾਰਟੀ ਨੂੰ ਪਹਿਲਾਂ ਤੋਂ ਹੀ ਛੇ ਮਹੀਨਿਆਂ ਦਾ ਲਿਖਤੀ ਨੋਟਿਸ ਦੇਣ ਤੋਂ ਬਾਅਦ ਕਿਸੇ ਇਕ ਪਾਰਟੀ ਵੱਲੋਂ ਇਹ ਸਮਝੌਤਾ ਬੰਦ ਕੀਤਾ ਜਾ ਸਕਦਾ ਹੈ।
ਆਈਟੀਆਈ ਅਤੇ ਈ ਖੇਤਰ ਸਬੰਧੀ ਇਹ ਸਮਝੌਤਾ ਤਕਨੀਕੀ ਹੈ ਅਤੇ ਮੁੱਖ ਤੌਰ ’ਤੇ ਈ-ਗਵਰਨੈਂਸ, ਈ-ਪਬਲਿਕ ਸਰਵਿਸਿਜ਼ ਡਿਲਿਵਰੀ, ਸਾਈਬਰ ਸੁਰੱਖਿਆ, ਸਮੱਰਥਾ ਨਿਰਮਾਣ ਆਦਿ ’ਤੇ ਕੇਂਦਰਿਤ ਹੈ।ਇਸ ਸਮਝੌਤੇ ਦਾ ਟੀਚਾ ਵਪਾਰਕ ਮੌਕਿਆਂ ਦੀ ਪੜਚੋਲ, ਭਾਰਤੀ ਆਈਟੀ ਕੰਪਨੀਆਂ ਵੱਲੋਂ ਬੰਗਲਾਦੇਸ਼ ਵਿੱਚ ਆਈਟੀ ਅਤੇ ਈ-ਬਜ਼ਾਰ ਖੋਲਣਾ ਅਤੇ ਭਾਰਤ ’ਚ ਭਾਰਤੀ ਇਲੈਕਟਰੌਨਿਕਸ ਅਤੇ ਆਈਟੀ ਵਿਭਾਗ ’ਚ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ ਜਿਸ ਨਾਲ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।