ਪੀਐੱਮਇੰਡੀਆ
ਪ੍ਰਧਾਨ ਮੰਤਰੀ ,ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮਡਲ ਦੀ ਮੀਟਿੰਗ ਵਿੱਚ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਅਤੇ ਵਿੱਤੀ ਸੇਵਾ ਕਮਿਸ਼ਨ (ਐੱਫਐੱਸਸੀ), ਜਿਬਰਾਲਟਰ ਦਰਮਿਆਨ ਆਪਸੀ ਸਹਿਯੋਗ ਅਤੇ ਤਕਨੀਕੀ ਸਹਾਇਤਾ ਨਾਲ ਸਬੰਧਤ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਮਝੌਤੇ ਨਾਲ ਦੋ ਰੈਗੂਲੇਟਰਾਂ ਦਰਮਿਆਨ ਆਰਥਿਕ ਸਬੰਧਾਂ ਦਾ ਵਿਕਾਸ ਅਤੇ ਸਹਿਯੋਗ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਸਕਿਓਰਿਟੀ ਬਜ਼ਾਰਾਂ ਦੇ ਪ੍ਰਭਾਵੀ ਵਿਕਾਸ ਲਈ ਹਾਲਾਤ ਪੈਦਾ ਕਰਨਾ ਹੈ।
ਇਸ ਨਾਲ ਇਨ੍ਹਾਂ ਹਸਤਾਖਰ ਕਰਤਾਵਾਂ ਦਰਮਿਆਨ ਸੂਚਨਾ ਸਾਂਝੀ ਕਰਨ ਦੀ ਮਸ਼ੀਨਰੀ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਮਦਦ ਮਿਲੇਗੀ। ਇਸ ਨਾਲ ਸੇਬੀ ਅਤੇ ਐੱਫਐੱਸਸੀ ਜਿਬਰਾਲਟਰ ਵਿੱਚ ਵਿਦੇਸ਼ੀ ਆਪਸੀ ਸਹਿਯੋਗ ਅਤੇ ਵਟਾਂਦਰਾ ਕਾਰਜਾਂ ਦੀ ਅਹਿਮੀਅਤ ਵਧਣ ਦੀ ਆਸ ਹੈ।
AKT/VBA/SH