ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਕੋਰੀਆ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਇਸ ਸਹਿਮਤੀ ਪੱਤਰ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ-
ਏ. ਸੈਰ-ਸਪਾਟਾ ਖੇਤਰ ਵਿੱਚ ਦੁੱਵਲੇ ਸਹਿਯੋਗ ਦਾ ਵਿਸਤਾਰ ਕਰਨਾ।
ਬੀ. ਸੈਰ-ਸਪਾਟੇ ਨਾਲ ਸਬੰਧਤ ਜਾਣਕਾਰੀ ਅਤੇ ਡੇਟਾ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ।
ਸੀ. ਹੋਟਲਾਂ ਅਤੇ ਟੂਰ ਓਪਰੇਟਰਾਂ ਸਹਿਤ ਸੈਰ-ਸਪਾਟਾ ਹਿਤਧਾਰਕਾਂ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ।
ਡੀ. ਮਾਨਵ ਸੰਸਾਧਨ ਵਿਕਾਸ ਵਿੱਚ ਸਹਿਯੋਗ ਲਈ ਅਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਸਥਾਪਿਤ ਕਰਨਾ।
ਈ. ਸੈਰ-ਸਪਾਟਾ ਅਤੇ ਪ੍ਰਾਹੁਣਾਚਾਰੀ ਖੇਤਰਾਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ।
ਐੱਫ. ਦੋ ਤਰਫ਼ਾ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਟੂਰ ਓਪਰੇਟਰਾਂ/ਮੀਡੀਆ/ਓਪੀਨੀਅਨ ਮੇਕਰਾਂ ਦੀਆਂ ਯਾਤਰਾਵਾਂ ਦਾ ਅਦਾਨ-ਪ੍ਰਦਾਨ।
ਜੀ. ਪ੍ਰੋਤਸਾਹਨ, ਮਾਰਕੀਟਿੰਗ ਡੈਸਟੀਨੇਸ਼ਨ ਵਿਕਾਸ ਅਤੇ ਪ੍ਰਬੰਧਨ ਦੇ ਖੇਤਰਾਂ ਵਿੱਚ ਅਨੁਭਵ ਦਾ ਅਦਾਨ-ਪ੍ਰਦਾਨ ਕਰਨਾ।
ਐੱਚ. ਇੱਕ-ਦੂਜੇ ਦੇ ਦੇਸ਼ ਵਿੱਚ ਯਾਤਰਾ ਮੇਲਿਆਂ/ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ।
ਆਈ. ਸੁਰੱਖਿਅਤ, ਸਨਮਾਨਿਤ ਅਤੇ ਟਿਕਾਊ ਸੈਰ-ਸਪਾਟੇ ਨੂੰ ਹੁਲਾਰਾ ਦੇਣਾ।
*****
ਐੱਨਡਬਲਿਊ/ਏਕੇਟੀ/ਐੱਸਐੱਚ