Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਦੇ ਖੇਤਰ ਵਿੱਚ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਦੇ ਖੇਤਰ ਵਿੱਚ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਦੇ ਭਾਰਤ ਆਗਮਨ ਦੌਰਾਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ।

ਟਰਾਂਸਪੋਰਟ ਅਤੇ ਰਾਜਮਾਰਗ ਖੇਤਰ ਵਿੱਚ ਸਹਿਯੋਗ ਲਈ ਰਸਮੀ ਮੰਚ ਵਿਕਸਿਤ ਅਤੇ ਕਾਇਮ ਕਰਨ ਦੇ ਮੱਦਨਜ਼ਰ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਦੋਵਾਂ ਦੇਸ਼ਾਂ ਨੇ ਮਿਲਕੇ ਤਿਆਰ ਕੀਤਾ ਅਤੇ ਅੰਤਿਮ ਰੂਪ ਦਿੱਤਾ ਹੈ।

ਸੜਕ ਟਰਾਂਸਪੋਰਟ ਅਤੇ ਸੜਕ ਉਦਯੋਗ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ। ਰੂਸ ਦੇ ਨਾਲ ਸਹਿਯੋਗ ਅਤੇ ਅਦਾਨ-ਪ੍ਰਦਾਨ ਵਿੱਚ ਵਾਧੇ ਨਾਲ ਸੜਕ ਟਰਾਂਸਪੋਰਟ ਤੇ ਸੜਕ ਉਦਯੋਗ ਅਤੇ ਕੁਸ਼ਲ ਟਰਾਂਸਪੋਰਟ ਪ੍ਰਣਾਲੀ (ਆਈਟੀਐੱਸ) ਵਿੱਚ ਸੰਚਾਰ ਤੇ ਸਹਿਯੋਗ ਸਬੰਧੀ ਪ੍ਰਭਾਵਸ਼ਾਲੀ ਅਤੇ ਦੀਰਘਕਾਲੀ ਦੁਵੱਲੇ ਸਬੰਧਾਂ ਨੂੰ ਕਾਇਮ ਕਰਨ ਵਿੱਚ ਸਹਾਇਤਾ ਹੋਵੇਗੀ। ਇਸ ਨਾਲ ਸੜਕ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ  ਪ੍ਰਸ਼ਾਸਨ ਅਤੇ ਦੇਸ਼ ਵਿੱਚ ਸੜਕ ਤੰਤਰ ਪ੍ਰਬੰਧਨ, ਟਰਾਂਸਪੋਰਟ ਨੀਤੀ, ਟੈਕਨੋਲੋਜੀ ਅਤੇ ਰਾਜਮਾਰਗਾਂ ਦੇ ਸੰਚਾਲਨ ਤੇ ਉਸ ਦੇ ਨਿਰਮਾਣ ਲਈ ਮਿਆਰ ਸਥਾਪਿਤ ਕਰਨ ਵਿੱਚ ਵੀ ਸਹਾਇਤਾ ਹੋਵੇਗੀਇਸ ਦੇ ਇਲਾਵਾ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਬੰਧ ਮਜਬੂਤ ਹੋਣਗੇ।

******

ਐੱਨਡਬਲਿਊ/ਏਕੇਟੀ/ਐੱਸਐੱਚ