ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਸੰਚਾਰ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਕੰਬੋਡੀਆ ਦਰਮਿਆਨ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ ਪੱਤਰ ‘ਤੇ ਮਾਰਚ, 2019 ਵਿੱਚ ਕੰਬੋਡੀਆ ਵਿੱਚ ਹਸਤਾਖ਼ਰ ਕੀਤੇ ਗਏ ਸਨ।
ਪ੍ਰਭਾਵ:
ਇਸ ਸਹਿਮਤੀ ਪੱਤਰ ਨਾਲ ਸੰਚਾਰ ਖੇਤਰ ਵਿੱਚ ਭਾਰਤ ਅਤੇ ਕੰਬੋਡੀਆ ਦਰਮਿਆਨ ਆਪਸੀ ਸਮਝ ਅਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਮਿਲੇਗੀ।
*****
ਏਕੇਟੀ/ਐੱਸਐੱਚ