ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਸੰਯੁਕਤ ਡਾਕ ਟਿਕਟ ਜਾਰੀ ਕਰਨ ਬਾਰੇ ਭਾਰਤ ਅਤੇ ਆਰਮੇਨੀਆ ਦਰਮਿਆਨ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਸਹਿਮਤੀ ਪੱਤਰ ‘ਤੇ ਜੂਨ, 2018 ਵਿੱਚ ਹਸਤਾਖ਼ਰ ਕੀਤੇ ਗਏ ਸਨ।
ਸਹਿਮਤੀ ਪੱਤਰ ਅਨੁਸਾਰ ਸੰਚਾਰ ਮੰਤਰਾਲੇ ਦਾ ਡਾਕ ਵਿਭਾਗ ਅਤੇ ਆਰਮੇਨੀਆ ਦਾ ਰਾਸ਼ਟਰੀ ਡਾਕ ਸੰਚਾਲਕ (‘ਹੇ ਪੋਸਟ’ ਸੀਜੇਐੱਸਸੀ) ਸਾਂਝੇ ਤੌਰ ‘ਤੇ ਨਾਚ ਵਿਸ਼ੇ ‘ਤੇ ਸੰਯੁਕਤ ਡਾਕ ਟਿਕਟ ਜਾਰੀ ਕਰਨ ‘ਤੇ ਸਹਿਮਤ ਹੋਏ। ਸੰਯੁਕਤ ਡਾਕ ਟਿਕਟਾਂ ਅਗਸਤ, 2018 ਵਿੱਚ ਜਾਰੀ ਕੀਤੀਆਂ ਗਈਆਂ ਸਨ।
ਯਾਦਗਾਰੀ ਡਾਕ ਟਿਕਟਾਂ ਵਿੱਚ ਭਾਰਤ ਦੇ ਮਣੀਪੁਰੀ ਨਾਚ ਅਤੇ ਆਰਮੇਨੀਆ ਦੇ ਹੌਵ ਏਰੇਕ ਨਾਚ ਦਿਖਾਏ ਗਏ ਹਨ।
******
ਏਕੇਟੀ/ਐੱਸਐੱਚ